ਅਫਗਾਨਿਸਤਾਨ ਤੋਂ ਪਾਕਿਸਤਾਨ ''ਚ ਦਾਖਲ ਹੁੰਦੇ ਹਜ਼ਾਰਾਂ ਲੋਕਾਂ ਦਾ ਵੀ਼ਡੀਓ ਵਾਇਰਲ
Sunday, Sep 05, 2021 - 10:59 AM (IST)
ਕਾਬੁਲ (ਬਿਊਰੋ) ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਅਫਗਾਨੀ ਲੋਕ ਜਲਦੀ ਤੋਂ ਜਲਦੀ ਦੇਸ਼ ਛੱਡਣਾ ਚਾਹੁੰਦੇ ਹਨ। ਇਸ ਲਈ ਅਫਗਾਨਿਸਤਾਨ ਨਾਲ ਲੱਗਣ ਵਾਲੇਪਾਕਿਸਤਾਨ ਬਾਰਡਰ 'ਤੇ ਵੀ ਹਜ਼ਾਰਾਂ ਲੋਕਾਂ ਦੀ ਭੀੜ ਪਾਕਿਸਤਾਨ ਵਿਚ ਦਾਖਲ ਹੁੰਦੇ ਦੇਖੀ ਜਾ ਰਹੀ ਹੈ। ਇਸ ਸੰਬਧੀ ਕਈ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡੀਅਨ ਹਿੰਦੂ ਜੱਥੇਬੰਦੀਆਂ ਵੱਲੋਂ ਟੋਰਾਂਟੋ ਯੂਨੀਵਰਸਿਟੀ ਦੇ ਅੱਗੇ ਮੁਜ਼ਾਹਰਾ
ਜਿਸ ਤਰ੍ਹਾਂ ਦੇਸ਼ ਛੱਡਣ ਲਈ ਲੋਕ ਕਾਬੁਲ ਹਵਾਈ ਅੱਡੇ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਜਮਾਂ ਹਨ ਉਵੇਂ ਦਾ ਹੀ ਨਜ਼ਾਰਾ ਪਾਕਿਸਤਾਨ ਬਾਰਡਰ ਦਾ ਵੀ ਹੈ। ਕਾਬੁਲ ਹਵਾਈ ਅੱਡੇ 'ਤੇ ਰਨਵੇਅ 'ਤੇ ਦੌੜਦੇ ਜਹਾਜ਼ ਦੇ ਅੱਗੇ-ਪਿੱਛੇ ਲੋਕਾਂ ਦੇ ਭੱਜਣ ਦਾ ਵੀਡੀਓ ਸਾਹਮਣੇ ਆਉਣ ਦੇ ਬਾਅਦ ਪੂਰੀ ਦੁਨੀਆ ਚਿੰਤਾ ਵਿਚ ਸੀ। ਇਸੇ ਤਰ੍ਹਾਂ ਇਕ ਹੋਰ ਵੀਡੀਓ ਪਾਕਿਸਤਾਨ ਤੋਂ ਆਇਆ ਹੈ ਜਿਸ ਵਿਚ ਪਾਕਿਸਤਾਨ ਬਾਰਡਰ 'ਤੇ ਅਫਗਾਨੀ ਨਾਗਰਿਕਾਂ ਦੀ ਭਾਰੀ ਭੀੜ ਦੇਖੀ ਜਾ ਸਕਦੀ ਹੈ। ਇਸ ਭੀੜ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋੜ ਦਿੱਤੀ ਹੈ। ਜਾਨ ਬਚਾਉਣ ਲਈ ਇਹ ਲੋਕ ਜਲਦੀ ਦੇਸ਼ ਛੱਡ ਦੇਣਾ ਚਾਹੁੰਦੇ ਹਨ।