ਪਾਕਿਸਤਾਨ : ਬੰਬ ਧਮਾਕਿਆਂ ਨਾਲ ਦਹਿਲਿਆ ਕਰਾਚੀ (ਵੀਡੀਓ)

Tuesday, Mar 16, 2021 - 08:22 PM (IST)

ਪਾਕਿਸਤਾਨ : ਬੰਬ ਧਮਾਕਿਆਂ ਨਾਲ ਦਹਿਲਿਆ ਕਰਾਚੀ (ਵੀਡੀਓ)

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਕਰਾਚੀ 'ਚ ਸੋਮਵਾਰ ਨੂੰ ਇਕ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ 'ਚ ਪਾਕਿਸਤਾਨੀ ਅਰਧ ਸੈਨਿਕ ਬਲ ਦੇ ਇਕ ਜਵਾਨ ਦੀ ਮੌਤ ਹੋ ਗਈ ਤੇ 10 ਹੋਰ ਜ਼ਖਮੀ ਹੋ ਗਏ। ਪ੍ਰਤੀਬੰਧਿਤ ਬਲੂਚ ਲਿਬਰੇਸ਼ਨ ਆਰਮੀ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ। 

ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਕ੍ਰਿਕਟ ਟੀਮ ’ਤੇ ਲੱਗਾ ਜੁਰਮਾਨਾ


ਕਰਾਚੀ ਦੇ ਭੀੜਭਾੜ ਵਾਲੇ ਓਰੰਗੀ ਕਸਬੇ 'ਚ ਇਹ ਹਮਲਾ ਇਕ ਖੜੇ ਮੋਟਰਸਾਈਕਲ 'ਤੇ ਬੰਬ ਲਗਾ ਕੇ ਕੀਤਾ ਗਿਆ। ਰੇਂਜਰਸ ਦੇ ਇਕ ਵਾਹਨ ਦੇ ਇਲਾਕੇ 'ਚੋਂ ਲੰਘਣ ਦੇ ਦੌਰਾਨ ਇਹ ਧਮਾਕਾ ਹੋਇਆ। ਬਲੂਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਹਮਲੇ ਦੀ ਜ਼ਿੰਮੇਦਾਰੀ ਲਈ, ਜਿਸ 'ਚ 2 ਰੇਂਜਰਸ ਸਮੇਤ 10 ਹੋਰ ਜ਼ਖਮੀ ਵੀ ਹੋਏ ਹਨ। ਇਸ ਧਮਾਕੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰੇਂਜਰਸ ਦੀ ਗੱਡੀ ਭੀੜ ਵਾਲੇ ਇਲਾਕੇ 'ਚੋਂ ਲੰਘ ਰਹੀ ਹੈ, ਰੋਡ 'ਤੇ ਖੜੇ ਮੋਟਰਸਾਈਕਲ ਦੇ ਕੋਲ ਪਹੁੰਚਦੇ ਹੀ ਧਮਾਕਾ ਹੋ ਗਿਆ।  

ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ ਦਿੱਤਾ 157 ਦੌੜਾਂ ਦਾ ਟੀਚਾ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News