ਪਾਕਿ : ''ਕਸ਼ਮੀਰ ਏਕਤਾ ਦਿਵਸ'' ਰੈਲੀ ਦੌਰਾਨ ਧਮਾਕਾ, 2 ਦੀ ਮੌਤ ਅਤੇ 28 ਜ਼ਖਮੀ

Sunday, Feb 07, 2021 - 11:27 PM (IST)

ਇਸਲਾਮਾਬਾਦ-ਪਾਕਿਸਤਾਨ ਦੇ ਅਸ਼ਾਂਤ ਬਲੂਚੀਸਤਾਨ ਸੂਬੇ ਦੇ ਕਵੇਟਾ ਅਤੇ ਸਿਬੀ ਸ਼ਹਿਰਾਂ 'ਚ ਹੋਏ ਦੋ ਬੰਬ ਧਮਾਕਿਆਂ 'ਚ ਘਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਪਹਿਲਾ ਧਮਾਕਾ ਸ਼ੁੱਕਰਵਾਰ ਨੂੰ ਸਿਬੀ 'ਚ ਹੋਇਆ ਜਿਸ 'ਚ 24 ਲੋਕ ਜ਼ਖਮੀ ਹੋ ਗਏ ਅਤੇ ਇਸ ਦੇ ਕੁਝ ਘੰਟਿਆਂ ਬਾਅਦ ਕਵੇਟਾ 'ਚ ਦੂਜਾ ਧਮਾਕਾ ਹੋਇਆ, ਜਿਸ 'ਚ ਸਪੱਸ਼ਟ ਤੌਰ 'ਤੇ 'ਕਸ਼ਮੀਰ ਦਿਵਸ' ਰੈਲੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ -ਸਰਹੱਦ ਵਿਵਾਦ ਦੇ ਬਾਵਜੂਦ ਭਾਰਤ-ਨੇਪਾਲ ਨੇ ਮਿਲ ਕੇ ਕੀਤਾ ਨਵੀਂ ਸੜਕ ਦਾ ਉਦਘਾਟਨ

ਕਵੇਟਾ 'ਚ ਹੋਏ ਧਮਾਕੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਲਾਸ਼ਾਂ ਨੂੰ ਕਵੇਟਾ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਕਵੇਟਾ ਦੇ ਡਿਪਟੀ ਕਮਿਸ਼ਨਰ ਔਂਗਰਜੇਬ ਬਾਦਿਨੀ ਅਤੇ ਇਕ ਸੇਵਾ ਮੁਕਤ ਮੇਜਰ ਨੇ ਸ਼ੁਰੂਆਤੀ ਜਾਂਚ ਇਸ 'ਚ ਗੱਲ ਦਾ ਸੰਕੇਤ ਮਿਲਣ ਦੀ ਪੁਸ਼ਟੀ ਕੀਤੀ ਹੈ ਕਿ ਇਹ ਧਮਾਕਾ 'ਕਸ਼ਮੀਰ ਏਕਤਾ ਦਿਵਸ' ਰੈਲੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜੋ ਇਲਾਕੇ ਤੋਂ ਲੰਘ ਰਹੀ ਸੀ। ਅਜੇ ਤੱਕ ਕਿਸੇ ਵੀ ਸਮੂਹ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਹ ਵੀ ਪੜ੍ਹੋ -ਚੀਨ ਨੇ ਆਸਟ੍ਰੇਲੀਆ 'ਚ ਪੜ੍ਹਨ ਵਾਲੇ ਆਪਣੇ ਵਿਦਿਆਰਥੀਆਂ ਲਈ ਜਾਰੀ ਕੀਤਾ ਚਿਤਾਵਨੀ ਪੱਤਰ

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਜਨ ਰੈਲੀਆਂ ਆਯੋਜਿਤ ਕਰ ਕੇ ਸ਼ੁੱਕਰਵਾਰ ਨੂੰ ਕਸ਼ਮੀਰ ਏਕਤਾ ਦਿਵਸ ਮਨਾਇਆ। ਭਾਰਤ, ਪਾਕਿਸਤਾਨ ਨੂੰ ਸਪੱਸ਼ਟ ਤੌਰ ਨਾਲ ਕਹਿ ਚੁੱਕਿਆ ਹੈ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਬੋਲਣ ਦਾ ਉਸ ਨੂੰ ਕੋਈ ਅਧਿਕਾਰ ਨਹੀਂ ਹੈ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਭਾਰਤ ਦੇ ਅਟੁੱਟ ਅੰਗ ਹਨ ਅਤੇ ਬਣੇ ਰਹਿਣਗੇ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅੱਤਵਾਦ, ਹਿੰਸਾ ਅਤੇ ਦੁਸ਼ਮਣੀ ਤੋਂ ਮੁਕਤ ਮਾਹੌਲ 'ਚ ਪਾਕਿਸਤਾਨ ਨਾਲ ਇਕ ਗੁਆਂਢੀ ਵਜੋਂ ਆਮ ਸਬੰਧ ਬਣਾਉਣ ਦਾ ਚਾਹਵਾਨ ਹੈ।

ਇਹ ਵੀ ਪੜ੍ਹੋ -PDM ਨੇ 9 ਫਰਵਰੀ ਨੂੰ ਇਮਰਾਨ ਸਰਕਾਰ ਵਿਰੁੱਧ ਮਹਾਰੈਲੀ ਦਾ ਕੀਤਾ ਐਲਾਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News