ਸੁਰੱਖਿਆ ਖ਼ਤਰਿਆਂ ਦੇ ਬਾਵਜੂਦ ਪਾਕਿਸਤਾਨ ਦੇ ਵਿਰੋਧੀ ਦਲਾਂ ਨੇ ਕੀਤੀ ਰੈਲੀ
Monday, Oct 26, 2020 - 10:37 AM (IST)
ਕਰਾਚੀ,(ਭਾਸ਼ਾ)- ਅਸ਼ਾਂਤ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ’ਚ ਸੁਰੱਖਿਆ ਖਤਰਿਆਂ ਦੇ ਬਾਵਜੂਦ ਪਾਕਿਸਤਾਨ ਦੇ ਮੁੱਖ ਵਿਰੋਧੀ ਦਲਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗੱਦੀਓਂ ਲਾਹੁਣ ਦੀ ਰਾਸ਼ਟਰੀ ਮੁਹਿੰਮ ਦੇ ਤਹਿਤ ਆਪਣੀ ਤੀਜੀ ਵੱਡੀ ਸਮੂਹਿਕ ਰੈਲੀ ਆਯੋਜਿਤ ਕੀਤੀ।
11 ਵਿਰੋਧੀ ਦਲਾਂ ਨੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ. ਡੀ. ਐੱਮ.) ਨਾਮੀ ਇਹ ਗਠਜੋੜ 20 ਸਤੰਬਰ ਨੂੰ ਬਣਾਇਆ ਸੀ। ਇਸ ਤੋਂ ਪਹਿਲਾਂ ਇਹ ਗਠਜੋੜ ਇਸ ਮਹੀਨੇ ਗੁਜਰਾਂਵਾਲਾ ਅਤੇ ਕਰਾਚੀ ’ਚ 2 ਵਾਰ ਸਫਲ ਸ਼ਕਤੀ ਪ੍ਰਦਰਸ਼ਨ ਕਰ ਚੁੱਕਿਆ ਹੈ।
ਰਾਸ਼ਟਰੀ ਅੱਤਵਾਦ-ਰੋਕੂ ਅਥਾਰਟੀ ਨੇ ਸੁਰੱਖਿਆ ਅਲਰਟ ਜਾਰੀ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਉਸ ਨੂੰ ‘ਪੱਕੀ ਸੂਚਨਾ’ ਮਿਲੀ ਹੈ ਕਿ ਕਵੇਟਾ ਅਤੇ ਪੇਸ਼ਾਵਰ ’ਚ ਵਿਰੋਧੀ ਰੈਲੀਆਂ ਨੂੰ ਅੱਤਵਾਦੀ ਨਿਸ਼ਾਨਾ ਬਣਾ ਸਕਦੇ ਹਨ। ਕਵੇਟਾ ਦੇ ਅਯੂਬ ਸਟੇਡੀਅਮ ’ਚ ਰੈਲੀ ਸ਼ੁਰੂ ਹੋਈ ਤਾਂ ਰੈਲੀ ਵਾਲੇ ਥਾਂ ਤੋਂ 35-40 ਮਿੰਟ ਦੇ ਸਫਰ ਦੀ ਦੂਰੀ ’ਤੇ ਸਥਿਤ ਹਾਜਰਗਾਂਜੀ ’ਚ ਇਕ ਧਮਾਕਾ ਹੋਇਆ ਜਿਸ ’ਚ 3 ਲੋਕਾਂ ਦੀ ਮੌਤ ਹੋ ਗਈ ਅਤੇ 7 ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਇਕ ਮੋਟਰਸਾਈਕਲ ’ਚ ਇਕ ਆਈ. ਈ. ਡੀ. ਲਾਇਆ ਗਿਆ ਸੀ।