ਕੋਰੋਨਾ ਦੀ ਚੌਥੀ ਲਹਿਰ ਨਾਲ ਜੂਝ ਰਿਹੈ ਪਾਕਿ, ਤਿੰਨ ਗੁਣਾ ਵਧੇ ਨਵੇਂ ਮਾਮਲੇ
Sunday, Jul 11, 2021 - 03:27 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਕੋਵਿਡ-19 ਮਹਾਮਾਰੀ ਦੀ ਚੌਥੀ ਲਹਿਰ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਪਿਛਲੇ ਤਿੰਨ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ ਰੋਜ਼ਾਨਾ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਵਾਲੇ ਲੋਕਾਂ ਦੀ ਗਿਣਤੀ ਤਿੰਨ ਗੁਣਾ ਵੱਧ ਗਈ ਹੈ। ਸਿਹਤ ਮਾਹਰ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧੇ ਲਈ ਕਾਰੋਬਾਰ ਅਤੇ ਟੂਰਸਿਟ ਸਥਲਾਂ ਨੂੰ ਮੁੜ ਖੋਲ੍ਹੇ ਜਾਣ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਹਨਾਂ ਨੇ ਸਰਕਾਰ ਤੋਂ ਤਾਲਾਬੰਦੀ ਲਗਾਉਣ ਦਾ ਐਲਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਈਦ-ਉਲ-ਅਜਹਾ ਸਿਹਤ ਸੰਬੰਧੀ ਸਖ਼ਤ ਪਾਬੰਦੀਆਂ ਵਿਚਕਾਰ ਮਨਾਈ ਜਾਵੇ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ-ਕੈਨੇਡਾ 'ਚ ਭਿਆਨਕ ਗਰਮੀ, ਮਾਰੇ ਗਏ ਸੈਂਕੜੇ ਇਨਸਾਨ ਤੇ 100 ਕਰੋੜ ਤੋਂ ਵੱਧ ਸਮੁੰਦਰੀ ਜੀਵ
ਐਤਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟੇ ਵਿਚ ਇਨਫੈਕਸ਼ਨ ਦੇ 1,980 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਨਫੈਕਸ਼ਨ ਦਰ 4.09 ਫੀਸਦੀ ਰਹੀ। 21 ਜੂਨ ਨੂੰ ਇਨਫੈਕਸ਼ਨ ਦੇ ਸਿਰਫ 663 ਨਵੇਂ ਮਾਮਲੇ ਸਾਹਮਣੇ ਆਏ ਸਨ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਦੱਸਿਆ ਕਿ ਇਹ ਪਹਿਲੀ ਹੈ ਜਦੋਂ 30 ਮਈ ਦੇ ਬਾਅਦ ਤੋਂ ਇਨਫੈਕਸ਼ਨ ਦਰ ਚਾਰ ਫੀਸਦੀ ਦੇ ਪਾਰ ਚਲੀ ਗਈ ਹੈ। 30 ਮਈ ਨੂੰ ਇਨਫੈਕਸ਼ਨ ਦਰ 4.05 ਫੀਸਦੀ ਦਰਜ ਕੀਤੀ ਗਈ ਸੀ। ਦੇਸ਼ ਵਿਚ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਲੋਕਾਂ ਦੀ ਕੁੱਲ ਗਿਣਤੀ 9,73,284 ਹੋ ਗਈ ਹੈ ਜਦਕਿ ਪਿਛਲੇ 24 ਘੰਟਿਆਂ ਵਿਚ 27 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 22,582 ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਲੋਕਾਂ ਨੇ ਮਲਾਲਾ ਯੂਸੁਫਜ਼ਈ ਬਾਰੇ ਸਕੂਲੀ ਕਿਤਾਬਾਂ 'ਚੋਂ ਹਟਾਉਣ ਦੀ ਕੀਤੀ ਮੰਗ
ਅੰਕੜਿਆਂ ਮੁਤਾਬਕ 9,13,203 ਲੋਕ ਇਸ ਮਹਾਮਾਰੀ ਤੋਂ ਪੂਰੀ ਤਰ੍ਹਾਂ ਉਭਰ ਚੁੱਕੇ ਹਨ ਪਰ ਕਰੀਬ 2,119 ਲੋਕਾਂ ਦੀ ਹਾਲਤ ਗੰਭੀਰ ਹੈ। ਜਿਸ ਦਾ ਮਤਲਬ ਹੈ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਸਰਕਾਰ ਟੀਕਾਕਰਨ 'ਤੇ ਜ਼ੋਰ ਦੇ ਰਹੀ ਹੈ ਅਤੇ ਹੁਣ ਤੱਕ ਐਂਟੀ ਕੋਵਿਡ 19 ਟੀਕੇ ਦੀਆਂ 1.90 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ ਹਨ। ਵਿਰੋਧੀ ਦਲਾਂ ਦੀਆਂ ਚਿਤਾਵਨੀਆਂ ਅਤੇ ਵਿਦਿਆਥੀਆਂ ਦੇ ਪ੍ਰਦਰਸ਼ਨ ਦੇ ਬਾਵਜੂਦ ਸਰਕਾਰ ਸੈਕੰਡਰੀ ਅਤੇ ਉੱਚ ਸੈਕੰਡਰੀ ਬੋਰਡ ਪ੍ਰੀਖਿਆਵਾਂ ਕਰਾ ਰਹੀ ਹੈ ਜਿਸ ਨਾਲ ਇਨਫੈਕਸ਼ਨ ਦੇ ਮਾਮਲੇ ਵੱਧ ਸਕਦੇ ਹਨ।