ਪਾਕਿਸਤਾਨ ਸਥਿਤ ਜਮਾਤ-ਉਦ-ਦਾਵਾ ਦੇ ਉਪ ਮੁਖੀ ਅਬਦੁਲ ਰਹਿਮਾਨ ਮੱਕੀ ਦੀ ਮੌਤ

Friday, Dec 27, 2024 - 03:07 PM (IST)

ਪਾਕਿਸਤਾਨ ਸਥਿਤ ਜਮਾਤ-ਉਦ-ਦਾਵਾ ਦੇ ਉਪ ਮੁਖੀ ਅਬਦੁਲ ਰਹਿਮਾਨ ਮੱਕੀ ਦੀ ਮੌਤ

ਲਾਹੌਰ (ਭਾਸ਼ਾ) : ਭਾਰਤ ਵਿਚ ਮੁੰਬਈ ਹਮਲਿਆਂ ਦੇ ਕਥਿਤ ਮਾਸਟਰਮਾਈਂਡ ਹਾਫਿਜ਼ ਸਈਦ ਦੇ ਰਿਸ਼ਤੇਦਾਰ ਅਤੇ ਪਾਬੰਦੀਸ਼ੁਦਾ ਜਮਾਤ-ਉਦ-ਦਾਵਾ ਦੇ ਉਪ ਮੁਖੀ ਹਾਫਿਜ਼ ਅਬਦੁਲ ਰਹਿਮਾਨ ਮੱਕੀ ਦੀ ਸ਼ੁੱਕਰਵਾਰ ਨੂੰ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਜਮਾਤ-ਉਦ-ਦਾਵਾ (JUD) ਦੇ ਅਨੁਸਾਰ, ਪ੍ਰੋਫੈਸਰ ਅਬਦੁਲ ਰਹਿਮਾਨ ਮੱਕੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਲਾਹੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਹਾਈ ਡਾਇਬੀਟੀਜ਼ ਦਾ ਇਲਾਜ ਕਰਾ ਰਹੇ ਸਨ। ਇਸ ਦੌਰਾਨ ਡੇਯੂਡੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੱਕੀ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਪਿਆ ਤੇ ਉਸ ਨੇ ਹਸਪਤਾਲ ਵਿਚ ਆਖਰੀ ਸਾਹ ਲਿਆ। ਜੇਯੂਡੀ ਮੁਖੀ ਹਾਫਿਜ਼ ਸਈਦ ਦੇ ਰਿਸ਼ਤੇਦਾਰ ਮੱਕੀ ਨੂੰ ਅੱਤਵਾਦ ਰੋਕੂ ਅਦਾਲਤ ਨੇ 2020 ਵਿਚ ਅੱਤਵਾਦ ਦੇ ਵਿੱਤਪੋਸ਼ਣ ਦੇ ਮਾਮਲੇ ਵਿਚ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਸੀ। 

ਮੱਕੀ ਜੇਯੂਡੀ ਦਾ ਉਪ ਮੁਖੀ ਸੀ ਤੇ ਅੱਤਵਾਦ ਦੇ ਵਿੱਤਪੋਸ਼ਣ ਦੇ ਮਾਮਲੇ ਵਿਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਤੋਂ ਉਸ ਦੀ ਚਰਚਾ ਨਹੀਂ ਹੋਈ ਸੀ। ਪਾਕਿਸਤਾਨ ਸੁਤਾਹਿਦਾ ਮੁਸਲਿਮ ਲੀਗ (ਪੀਐੱਮਐੱਮਐੱਲ) ਨੇ ਇਕ ਬਿਆਨ ਵਿਚ ਕਿਹਾ ਕਿ ਮੱਕੀ ਪਾਕਿਸਤਾਨੀ ਵਿਚਾਰਧਾਰਾ ਦਾ ਸਮਰਥਕ ਸੀ। ਮੱਕੀ ਨੂੰ 2023 ਵਿਚ ਸੰਯੁਕਤ ਰਾਸ਼ਟਰ ਵੱਲੋਂ ਗਲੋਬਲ ਅੱਤਵਾਦੀ ਐਲਾਨ ਕੀਤਾ ਗਿਆ ਸੀ, ਜਿਸ ਦੇ ਤਹਿਤ ਉਸ ਦੀ ਜਾਇਦਾਦ ਜ਼ਬਤ ਕੀਤੀ ਗਈ, ਯਾਤਰਾ ਉੱਤੇ ਪਾਬੰਦੀ ਲਗਾਏ ਜਾਣਾ ਤੇ ਹਥਿਆਰਾਂ ਉੱਤੇ ਪਾਬੰਦੀ ਸ਼ਾਮਲ ਸਨ।


author

Baljit Singh

Content Editor

Related News