ਪਾਕਿ ਨੇ 18 ਵਿਦੇਸ਼ੀ ਐੱਨ. ਜੀ. ਓਜ਼ ਨੂੰ ਦੇਸ਼ ਛੱਡਣ ਲਈ ਕਿਹਾ

Thursday, Dec 06, 2018 - 09:39 PM (IST)

ਪਾਕਿ ਨੇ 18 ਵਿਦੇਸ਼ੀ ਐੱਨ. ਜੀ. ਓਜ਼ ਨੂੰ ਦੇਸ਼ ਛੱਡਣ ਲਈ ਕਿਹਾ

ਇਸਲਾਮਾਬਾਦ– ਪਾਕਿਸਤਾਨ ਨੇ 18 ਵਿਦੇਸ਼ੀ ਐੱਨ. ਜੀ. ਓਜ਼ ਦੀ ਅੰਤਿਮ ਅਪੀਲ ਰੱਦ ਕਰਦਿਆਂ ਵੀਰਵਾਰ ਉਨ੍ਹਾਂ ਨੂੰ ਦੇਸ਼ ਛੱਡਣ ਲਈ ਕਿਹਾ। ਇਸ ’ਤੇ ਇਕ ਐੱਨ. ਜੀ.ਓ. ਨੇ ਕਿਹਾ ਕਿ ਇਸ ਕਦਮ ਨਾਲ ਲੱਖਾਂ ਗਰੀਬ ਪਾਕਿਸਤਾਨੀਆਂ ’ਤੇ ਮਾੜਾ ਅਸਰ ਪਏਗਾ ਅਤੇ ਪਾਕਿਸਤਾਨ ਲੱਖਾਂ ਅਰਬ ਡਾਲਰ ਦੀ ਮਦਦ ਤੋਂ ਵਾਂਝਿਆਂ ਹੋ ਜਾਏਗਾ।

ਮਿਲੀ ਜਾਣਕਾਰੀ ਮੁਤਾਬਕ ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ ਵਧੇਰੇ ਐੱਨ. ਜੀ. ਓ. ਅਮਰੀਕਾ ਦੇ ਹਨ। ਬਾਕੀ ਬਰਤਾਨੀਆ ਅਤੇ ਯੂਰਪੀਅਨ ਯੂਨੀਅਨ ਨਾਲ ਸਬੰਧਤ ਹਨ। 20 ਹੋਰ ਐੱਨ. ਜੀ. ਓ. ’ਤੇ ਵੀ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ। ਇਸ ਦੇ ਪਿੱਛੇ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਨੇ ਐੱਨ. ਜੀ. ਓ. ਦੇ ਸਟਾਫ ਦੀ ਆੜ ਵਿਚ ਪਾਕਿਸਤਾਨ ਵਿਚ ਜਾਸੂਸ ਭੇਜੇ ਹਨ।


author

Inder Prajapati

Content Editor

Related News