ਪਾਕਿਸਤਾਨ ਪਹੁੰਚਿਆ ਦਿਵਾਲੀਆ ਹੋਣ ਕੰਢੇ : ਪਾਕਿ ਵਿੱਤ ਮੰਤਰੀ

04/04/2019 1:36:52 PM

ਇਸਲਾਮਾਬਾਦ — ਪਾਕਿਸਤਾਨੀ ਵਿੱਤ ਮੰਤਰੀ ਅਸਦ ਅਮਰ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਮੁੱਲ ਕਰਜ਼ਾ ਅਜਿਹੇ ਚਿੰਤਾਜਨਕ ਪੱਧਰ 'ਤੇ ਪਹੁੰਚ ਚੁੱਕਾ ਹੈ ਕਿ ਦੇਸ਼ ਦਿਵਾਲੀਆ ਹੋਣ ਦੇ ਕੰਢੇ ਦੇ ਨੇੜੇ ਆ ਗਿਆ ਹੈ। ਸੋਸ਼ਲ ਮੀਡੀਆ ਨਾਲ ਦੇਸ਼ ਦੀ ਅਰਥਵਿਵਸਥਾ ਦੇ ਸੰਬੰਧ ਵਿਚ ਸਵਾਲ-ਜਵਾਬ ਦੇ ਵਿਸ਼ੇਸ਼ ਸੈਸ਼ਨ 'ਚ ਅਸਦ ਉਮਰ ਨੇ ਬੁੱਧਵਾਰ ਨੂੰ ਕਿਹਾ,'ਤੁਸੀਂ ਇੰਨੇ ਭਾਰੇ ਕਰਜ਼ੇ ਦੇ ਬੋਝ ਦੇ ਨਾਲ ਅੰਤਰਰਾਸ਼ਟਰੀ ਮੁਦਰਾ ਫੰਡ(IMF) ਕੋਲ ਜਾ ਰਹੇ ਹੋ। ਸਾਨੂੰ ਇਸ ਭਾਰੀ ਪਾੜੇ ਨੂੰ ਭਰਨਾ ਹੈ।' ਉਨ੍ਹਾਂ ਨੇ ਕਿਹਾ, 'ਜੇਕਰ PMLN ਸਮੇਂ ਦੇ ਫਰਕ ਨੂੰ ਦੇਖਣ ਤਾਂ ਮਹਿੰਗਾਈ ਦਹਾਈ ਅੰਕ 'ਚ ਸੀ, ਅਸੀਂ ਸ਼ੁਕਰਗੁਜ਼ਾਰ ਹਾਂ ਕਿ ਅਜੇ ਤੱਕ ਇਹ ਉਸ ਪੱਧਰ 'ਤੇ ਪਹੁੰਚ ਨਹੀਂ ਬਣਾ ਸਕੇ।' 

ਜਿਓ ਨਿਊਜ਼ ਦੇ ਮੁਤਾਬਕ ਵਿੱਤ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਮਹਿੰਗਾਈ ਅਜੇ ਦਹਾਈ ਅੰਕ ਤੱਕ ਪਹੁੰਚ ਨਹੀਂ ਬਣਾ ਸਕੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, 'ਪਹਿਲਾਂ ਦੇਖੋ ਕਿ ਮਹਿੰਗਾਈ ਨੇ ਸਮਾਜ ਦੇ ਹਰ ਵਰਗ ਨੂੰ ਸਮਾਨ ਰੂਪ ਨਾਲ ਪ੍ਰਭਾਵਿਤ ਕੀਤਾ। ਇਹ ਸਹੀ ਹੈ ਕਿ ਮਹਿੰਗਾਈ ਨੇ ਗਰੀਬਾਂ 'ਤੇ ਜ਼ਿਆਦਾ ਅਸਰ ਪਾਇਆ, ਸਾਡੇ ਸ਼ਾਸਨ ਵਿਚ ਇਹ ਸਥਿਤੀ ਵੱਖ ਹੈ, ਉੱਚ ਆਮਦਨ ਵਰਗ ਦੀ ਤੁਲਨਾ ਵਿਚ ਗਰੀਬ 'ਤੇ ਮਹਿੰਗਾਈ ਦਾ ਜ਼ਿਆਦਾ ਪ੍ਰਭਾਵ ਪਿਆ ਹੈ।' ਉਮਰ ਨੇ ਮੰਨਿਆ ਕਿ ਅਰਥਵਿਵਸਥਾ ਵਿਚ ਮੰਦੀ ਹੈ ਜਿਸਦੇ ਨਤੀਜੇ ਵਜੋਂ ਰੋਜ਼ਗਾਰ ਦੀ ਦਰ ਘੱਟ ਹੈ। ਉਨ੍ਹਾਂ ਨੇ ਕਿਹਾ,' ਤੁਸੀਂ ਕਹਿ ਰਹੇ ਹੋ ਮੇਰੀਆਂ ਸਾਰੀਆਂ ਨੀਤੀਆਂ ਇਸ਼ਾਕ ਡਾਰ ਦੀ ਤਰ੍ਹਾਂ ਹਨ, ਇਸ਼ਾਕ ਡਾਰ ਦਾ ਕਹਿਣਾ ਹੈ ਕਿ ਮੈਂ ਅਰਥਵਿਵਸਥਾ ਨੂੰ ਚੋਪਟ ਕਰ ਦਿੱਤਾ। ਉਨ੍ਹਾਂ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਦੇ ਇਤਿਹਾਸ 'ਚ ਪਹਿਲੀ ਵਾਰ ਨਿਰਯਾਤ ਨਹੀਂ ਵਧਿਆ। ਡਾਲਰ ਮਜ਼ਬੂਤ ਹੋਇਆ ਪਹਿਲੇ ਦੀਆਂ ਆਰਥਿਕ ਨੀਤੀਆਂ ਦੇ ਕਾਰਨ ਅਤੇ ਇਕ ਦੇਸ਼ ਦੇ ਨਾਤੇ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਇਹ ਮੰਗ ਅਤੇ ਸਪਲਾਈ ਦਾ ਮੁੱਲ ਹੈ।'


Related News