ਪਾਕਿਸਤਾਨੀ ਫ਼ੌਜ ਦੀ ਵੱਡੀ ਕਾਰਵਾਈ, ਤਹਿਰੀਕ-ਏ-ਤਾਲਿਬਾਨ ਦੇ ਸਾਬਕਾ ਕਮਾਂਡਰ ਨੂੰ ਕੀਤਾ ਢੇਰ

Monday, Sep 18, 2023 - 10:03 AM (IST)

ਪਾਕਿਸਤਾਨੀ ਫ਼ੌਜ ਦੀ ਵੱਡੀ ਕਾਰਵਾਈ, ਤਹਿਰੀਕ-ਏ-ਤਾਲਿਬਾਨ ਦੇ ਸਾਬਕਾ ਕਮਾਂਡਰ ਨੂੰ ਕੀਤਾ ਢੇਰ

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ਦੇ ਸਵਾਤ ਜ਼ਿਲ੍ਹੇ ਵਿੱਚ ਇੱਕ ਖੁਫੀਆ ਕਾਰਵਾਈ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਇੱਕ ਸਾਬਕਾ ਗਰੁੱਪ ਕਮਾਂਡਰ ਨੂੰ ਮਾਰ ਦਿੱਤਾ। ਪਾਕਿ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਆਪਰੇਸ਼ਨ ਵਿੱਚ ਮਾਰਿਆ ਗਿਆ ਸਾਬਕਾ ਟੀਟੀਪੀ ਕਮਾਂਡਰ ਦੀ ਪਛਾਣ ਨਾਇਕ ਮੁਹੰਮਦ ਉਰਫ਼ ਉਮਰ ਵਜੋਂ ਹੋਈ ਹੈ, ਜੋ ਸਵਾਤ ਘਾਟੀ ਵਿੱਚ ਔਰਤਾਂ ਨੂੰ ਕੋਰੜੇ ਮਾਰਨ ਲਈ ਬਦਨਾਮ ਸੀ।

ਦਰਜਨਾਂ ਅੱਤਵਾਦੀ ਮਾਮਲੇ ਦਰਜ

ਪਾਕਿਸਤਾਨੀ ਫੌਜ ਅਤੇ ਅੱਤਵਾਦ ਰੋਕੂ ਵਿਭਾਗ (ਸੀ.ਟੀ.ਡੀ.) ਨੇ ਸਵਾਤ ਦੇ ਫਿਜ਼ਾਗਟ ਇਲਾਕੇ 'ਚ ਇਸ ਸਫਲ ਆਪਰੇਸ਼ਨ ਨੂੰ ਅੰਜਾਮ ਦਿੱਤਾ। ਰਿਪੋਰਟ ਮੁਤਾਬਕ ਅੱਤਵਾਦੀ ਨਾਇਕ ਮੁਹੰਮਦ ਸਵਾਤ 'ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸਾਬਕਾ ਮੁਖੀ ਮੁੱਲਾ ਫਜ਼ਲੁੱਲਾ ਦਾ ਕਰੀਬੀ ਸਾਥੀ ਸੀ ਅਤੇ ਸਵਾਤ 'ਚ ਲੋਕਾਂ ਨੂੰ ਤਾਲਿਬਾਨ ਦੀ ਸਜ਼ਾ ਦੇਣ ਲਈ ਬਦਨਾਮ ਸੀ। ਰਿਪੋਰਟ 'ਚ ਕਿਹਾ ਗਿਆ ਕਿ ਉਮਰ ਸਵਾਤ 'ਚ ਸੁਰੱਖਿਆ ਬਲਾਂ ਖ਼ਿਲਾਫ਼ ਦਰਜਨਾਂ ਅੱਤਵਾਦੀ ਹਮਲਿਆਂ 'ਚ ਵੀ ਸ਼ਾਮਲ ਸੀ। ਸਵਾਤ ਵਿੱਚ ਅਪਰੇਸ਼ਨ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਅਫ਼ਗਾਨਿਸਤਾਨ ਭੱਜ ਗਿਆ ਸੀ। ਇਸ ਸਾਲ ਦੇ ਸ਼ੁਰੂ ਵਿੱਚ ਉਹ ਟੀਟੀਪੀ ਦੇ ਮੁੜ ਗਠਨ ਦੇ ਨਾਲ ਸਵਾਤ ਵਾਪਸ ਆਇਆ ਅਤੇ ਪੁਲਸ ਅਧਿਕਾਰੀਆਂ 'ਤੇ ਹਮਲੇ ਸ਼ੁਰੂ ਕਰ ਦਿੱਤੇ।

ਪੜ੍ਹੋ ਇਹ ਅਹਿਮ ਖ਼ਬਰ-ਜਸਟਿਸ ਫੈਜ਼ਾ ਈਸਾ ਨੇ ਪਾਕਿਸਤਾਨ ਦੇ 29ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ 

ਅੱਤਵਾਦੀਆਂ ਦਾ ਕਰ ਰਹੀ ਖਾਤਮਾ ਪਾਕਿ ਫ਼ੌਜ

ਮੀਡੀਆ ਰਿਪੋਰਟਾਂ ਮੁਤਾਬਕ ਅੱਤਵਾਦੀ ਉਮਰ ਨੇ ਟੀ.ਟੀ.ਪੀ ਲਈ ਪੈਸੇ ਵੀ ਉਗਰਾਹੁਣੇ ਸ਼ੁਰੂ ਕਰ ਦਿੱਤੇ ਸਨ। ਜੂਨ ਵਿੱਚ ਉਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਦੋ ਪੁਲਸ ਮੁਲਾਜ਼ਮਾਂ ’ਤੇ ਹਮਲਾ ਕੀਤਾ ਸੀ। ਅੱਤਵਾਦੀ ਕਮਾਂਡਰ ਨੇ ਸਵਾਤ 'ਚ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਲਈ ਆਤਮਘਾਤੀ ਹਮਲੇ ਵੀ ਕੀਤੇ ਸਨ। ਉਸ ਨੇ ਆਈ.ਈ.ਡੀ ਰਾਹੀਂ ਡੀ.ਪੀ.ਓ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਵੀ ਬਣਾਈ ਸੀ। ਪਾਕਿਸਤਾਨੀ ਫੌਜ ਸਵਾਤ ਘਾਟੀ 'ਚ ਅੱਤਵਾਦੀਆਂ ਨੂੰ ਖ਼ਤਮ ਕਰਨ 'ਚ ਲੱਗੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News