ਪਾਕਿ ਫ਼ੌਜ ਮੌਜੂਦਾ ਸਿਆਸੀ ਸੰਕਟ ’ਚ ਕਿਸੇ ਦਾ ਨਹੀਂ ਲੈ ਰਹੀ ਪੱਖ : : ਸ਼ਾਹਬਾਜ਼ ਸ਼ਰੀਫ

Saturday, Mar 19, 2022 - 08:38 PM (IST)

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੀ ਸੰਸਦ ’ਚ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਦਾ ਮੰਨਣਾ ਹੈ ਕਿ ਸ਼ਕਤੀਸ਼ਾਲੀ ਫ਼ੌਜੀ ਸੰਗਠਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਨਾਲ ਦੇਸ਼ ਵਿਚ ਪੈਦਾ ਹੋਏ ਮੌਜੂਦਾ ਸਿਆਸੀ ਸੰਕਟ ’ਚ ਕਿਸੇ ਦਾ ਵੀ ਪੱਖ ਨਹੀਂ ਲੈ ਰਿਹਾ ਹੈ। ਸ਼ੁੱਕਰਵਾਰ ਰਾਤ ਨੂੰ ‘ਸਮਾ ਟੀ.ਵੀ.’ ਦੇ ਸ਼ੋਅ ‘ਨਦੀਮ ਮਲਿਕ ਲਾਈਵ’ ਵਿਚ ਸ਼ਰੀਫ਼ ਨੇ ਫ਼ੌਜ ਨਾਲ ਆਪਣੇ ਸਬੰਧਾਂ, ਨਵੇਂ ਫ਼ੌਜ ਮੁਖੀ ਦੀ ਨਿਯੁਕਤੀ, ਚੋਣ ਸੁਧਾਰਾਂ ਅਤੇ ਮੌਜੂਦਾ ਸਿਆਸੀ ਹਾਲਾਤ ’ਚ ਫ਼ੌਜ ਦੀ ਭੂਮਿਕਾ ਬਾਰੇ ਖੁੱਲ੍ਹ ਕੇ ਗੱਲ ਕੀਤੀ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਪ੍ਰਧਾਨ ਅਤੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਅੰਤ੍ਰਿਮ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੀਆਂ ਹਨ ਪਰ ਅੰਤਿਮ ਫ਼ੈਸਲਾ ਪੀ. ਐੱਮ. ਐੱਲ.-ਐੱਨ. ਦੇ ਮੁਖੀ ਨਵਾਜ਼ ਸ਼ਰੀਫ਼ ਵੱਲੋਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਇਟਲੀ ’ਚ ਵਾਪਰੀ ਦਿਲ-ਕੰਬਾਊ ਘਟਨਾ, ਜ਼ਿੰਦਾ ਸੜਿਆ ਪੰਜਾਬੀ ਵਿਅਕਤੀ

ਨਵਾਜ਼ ਸ਼ਰੀਫ ਇਸ ਸਮੇਂ ਇਲਾਜ ਲਈ ਲੰਡਨ ’ਚ ਹਨ। ਪੀ.ਐੱਮ.ਐੱਲ.-ਐੱਨ. ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਲੱਗਭਗ 100 ਸੰਸਦ ਮੈਂਬਰਾਂ ਨੇ 8 ਮਾਰਚ ਨੂੰ ਨੈਸ਼ਨਲ ਅਸੈਂਬਲੀ ਸਕੱਤਰੇਤ ਨੂੰ ਇਕ ਬੇਭਰੋਸਗੀ ਮਤਾ ਸੌਂਪਿਆ, ਜਿਸ ’ਚ ਦੋਸ਼ ਲਾਇਆ ਗਿਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਵਾਲੀ ਖਾਨ ਦੀ ਸਰਕਾਰ ਦੇਸ਼ ’ਚ ਮੌਜੂਦਾ ਆਰਥਿਕ ਸੰਕਟ ਤੇ ਵਧਦੀ ਮਹਿੰਗਾਈ ਲਈ ਜ਼ਿੰਮੇਵਾਰ ਹੈ


Manoj

Content Editor

Related News