ਪਾਕਿ ਫੌਜ ਦਾ ਹੈਲੀਕਾਪਟਰ ਬਲੋਚਿਸਤਾਨ ''ਚ ਹਾਦਸਾਗ੍ਰਸਤ, ਲੈਫਟੀਨੈਂਟ ਜਨਰਲ ਸਮੇਤ 6 ਦੀ ਮੌਤ

08/02/2022 8:28:56 PM

ਇਸਲਾਮਾਬਾਦ-ਬਲੋਚਿਸਤਾਨ ਸੂਬੇ 'ਚ ਹੜ੍ਹ ਰਾਹਤ ਮੁਹਿੰਮ 'ਚ ਤਾਇਨਾਤ ਪਾਕਿਸਤਾਨੀ ਫੌਜ ਦੇ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਨਾਲ ਪਾਕਿਸਤਾਨੀ ਫੌਜ ਦੇ ਇਕ ਲੈਫਟੀਨੈਂਟ ਜਨਰਲ ਅਤੇ ਪੰਜ ਸੀਨੀਅਰ ਫੌਜੀ ਅਧਿਕਾਰੀਆਂ ਦੀ ਮੌਤ ਹੋ ਗਈ। ਫੌਜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹੈਲੀਕਾਪਟਰ 'ਚ 12ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਸਰਫਰਾਜ਼ ਅਲੀ ਸਵਾਰ ਸਨ। ਉਹ ਬਲੋਚਿਸਤਾਨ 'ਚ ਹੜ੍ਹ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਨ। ਇਹ ਹਿੱਸਾ ਮੂਸਲਾਧਾਰ ਮੀਂਹ ਕਾਰਨ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਸ਼੍ਰੀਸ਼ੰਕਰ ਤੇ ਯਾਹੀਆ ਲੰਬੀ ਛਾਲ ਨਾਲ ਫਾਈਨਲ 'ਚ ਪਹੁੰਚੇ

ਪਾਕਿਸਤਾਨ ਦੇ ਹਥਿਆਰਬੰਦ ਬਲਾਂ ਦੀ ਮੀਡੀਆ ਬ੍ਰਾਂਚ 'ਇੰਟਰ ਸਰਵਿਸੇਜ ਪਬਲਿਕ ਰਿਲੇਸ਼ੰਸ' ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਬਾਬਰ ਇਫਤਿਖਾਰ ਮੁਤਾਬਕ, ਹੜ੍ਹ ਰਾਹਤ ਕਾਰਜਾਂ 'ਚ ਤਾਇਨਾਤ ਹੈਲੀਕਾਪਟਰ ਦਾ ਮਲਬਾ ਲਾਸਬੇਲਾ ਦੇ ਮੂਸਾ ਗੋਥ 'ਚ ਮਿਲਿਆ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਹਾਸਦੇ ਦਾ ਕਾਰਨ ਖਰਾਬ ਮੌਸਮ ਹੋ ਸਕਦਾ ਹੈ। ਪਾਕਿਸਤਾਨ ਦਾ ਫੌਜੀ ਹੈਲੀਕਾਪਟਰ ਬਲੋਚਿਸਤਾਨ ਦੇ ਲਾਸਬੇਲਾ 'ਚ ਹੜ੍ਹ ਰਾਹਤ ਮੁਹਿੰਮ 'ਚ ਤਾਇਨਾਤ ਸੀ, ਜਦ ਸੋਮਵਾਰ ਨੂੰ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨਾਲ ਉਸ ਦਾ ਸੰਪਰਕ ਟੁੱਟ ਗਿਆ।

ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਨਵੀਂ ਸਰਕਾਰ 22ਵੀਂ ਸੋਧ ਨੂੰ ਸੰਸਦ 'ਚ ਕਰੇਗੀ ਪੇਸ਼ : ਨਿਆਂ ਮੰਤਰੀ

ਖਬਰ ਮੁਤਾਬਕ, ਲੈਫਟੀਨੈਂਟ ਜਨਰਲ ਸਰਫਰਾਜ਼ ਉਨ੍ਹਾਂ ਫੌਜੀ ਅਧਿਕਾਰੀਆਂ 'ਚ ਸ਼ਾਮਲ ਸਨ ਜਿਨ੍ਹਾਂ ਦਾ ਇਮਰਾਨ ਖਾਨ ਨੇ ਪਿਛਲੇ ਸਾਲ ਅਕਤੂਬਰ 'ਚ ਖੁਫੀਆ ਏਜੰਸੀ ਇੰਟਰ ਸਰਵਿਸੇਜ ਇੰਟੈਲੀਜੈਂਸ (ਆਈ.ਐੱਸ.ਆਈ.) ਦੇ ਡਾਇਰੈਕਟਰ ਜਨਰਲ ਦੇ ਅਹੁਦੇ ਲਈ ਇੰਟਰਵਿਊ ਲਿਆ ਸੀ। ਉਨ੍ਹਾਂ ਨੇ ਅਮਰੀਕਾ 'ਚ ਪਾਕਿਸਤਾਨ ਦੇ ਰੱਖਿਆ ਅਧਿਕਾਰੀ ਦੇ ਰੂਪ 'ਚ ਵੀ ਕੰਮ ਕੀਤਾ ਸੀ। ਹਾਦਸਾਗ੍ਰਸਤ ਹੈਲੀਕਾਪਟਰ 'ਚ ਸਵਾਰ ਹੋਰ ਅਧਿਕਾਰੀਆਂ 'ਚ ਪਾਕਿਸਤਾਨ ਕੋਸਟ ਗਾਰਡ ਦੇ ਡਾਇਰੈਕਟਰ ਬ੍ਰਿਗੇਡੀਅਰ ਅਮਜ਼ਦ ਹਨੀਫ (ਜਿਨ੍ਹਾਂ ਨੇ ਹਾਲ ਹੀ 'ਚ ਮੇਜਰ ਜਨਰਲ ਦੇ ਅਹੁਦੇ 'ਤੇ ਤਰੱਕੀ ਮਿਲੀ ਸੀ), ਬ੍ਰਿਗੇਡੀਅਰ ਮੁਹੰਮਦ ਖਾਲਿਦ, ਮੇਜਰ ਸਈਅਦ ਅਹਿਮਦ, ਮੇਜਰ ਮੁਹੰਮਦ ਤਲਹਾ ਮਨਨ ਅਤੇ ਨਾਇਕ ਮੁਦੱਸਰ ਫੈਯਾਜ਼ ਸ਼ਾਮਲ ਸਨ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਮਹਿਲਾ ਮੁੱਕੇਬਾਜ਼ ਨਿਕਹਤ ਜ਼ਰੀਨ ਕੁਆਰਟਰ ਫਾਈਨਲ 'ਚ ਪਹੁੰਚੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News