ਪਾਕਿਸਤਾਨ ਦੀ ਫੌਜ ਨੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੁਝ ਨਹੀਂ ਕੀਤਾ : ਇਮਰਾਨ ਖਾਨ
Friday, Aug 19, 2022 - 06:15 PM (IST)
ਇਸਲਾਮਾਬਾਦ-ਪਾਕਿਸਤਾਨ ਦੀ ਫੌਜ ਦੀ ਆਲੋਚਨਾ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਫੌਜ ਨੂੰ ਇਤਿਹਾਸ 'ਚ ਦੇਸ਼ 'ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਕੁਝ ਨਹੀਂ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇਸਲਾਮਾਬਾਦ 'ਚ ਇਕ ਸੈਮੀਨਾਰ ਨੂੰ ਸੰਬੋਧਤ ਕਰਦੇ ਹੋਏ ਪਾਕਿਸਤਾਨ ਤਹਿਰੀਕ-ਏ- ਇਨਸਾਫ਼ ਦੇ ਨੇਤਾ ਨੇ ਫੌਜ ਲਈ 'ਨਿਰਪੱਖ' ਸ਼ਬਦ ਦੀ ਵਰਤੋਂ ਕੀਤੀ।
ਉਨ੍ਹਾਂ ਕਿਹਾ ਕਿ ਫੌਜ ਨੂੰ ਨਿਰਪੱਖ ਰਹਿਣ ਦੀ ਆਪਣੀ ਨੀਤੀ 'ਤੇ ਮੁੜ-ਵਿਚਾਰ ਕਰਨਾ ਚਾਹੀਦਾ ਅਤੇ ਦੇਸ਼ ਦੀ ਖਰਾਬ ਹੁੰਦੀ ਆਰਥਿਕ ਸਥਿਤੀ ਸੁਧਾਰਨ ਲਈ ਕਦਮ ਚੁਕਣਾ ਚਾਹੀਦਾ। ਖਾਨ ਨੇ ਕਿਹਾ ਕਿ ਮੈਂ ਅੱਜ ਉਨ੍ਹਾਂ ਨਿਰਪੱਖ ਲੋਕਾਂ ਤੋਂ ਪੁੱਛਣਾ ਚਾਹੁੰਦਾ ਹਾਂ। ਕੀ ਤੁਹਾਨੂੰ ਪਤਾ ਹੈ ਕਿ ਦੇਸ਼ ਕਿੱਥੇ ਜਾ ਰਿਹਾ ਹੈ? ਦੇਸ਼ ਅਤੇ ਅਰਥਵਿਵਸਥਾ ਪ੍ਰਗਤੀ ਕਿੰਝ ਕਰ ਸਕਦੀ ਹੈ ਜਦੋਂ ਤੁਹਾਨੂੰ ਇਹ ਵੀ ਪਤਾ ਨਾ ਹੋਵੇ ਕਿ ਅਗਲੇ ਤਿੰਨ ਮਹੀਨੇ 'ਚ ਕੀ ਹੋਵੇਗਾ।