ਪਾਕਿ ਆਰਮੀ ਚੀਫ਼ ਬਾਜਵਾ ਹੋਣਗੇ ਸੇਵਾ ਮੁਕਤ, ਸਿਆਸਤ 'ਚ ਫ਼ੌਜ ਦੇ ਦਬਦਬੇ 'ਤੇ ਜਾਣੋ ਕੀ ਕਿਹਾ
Saturday, Oct 22, 2022 - 01:56 PM (IST)
ਰਾਵਲਪਿੰਡੀ (ਏ. ਐੱਨ. ਆਈ.)-ਪਾਕਿਸਤਾਨ ਦੇ ਆਰਮੀ ਚੀਫ਼ ਕਮਰ ਜਾਵੇਦ ਬਾਜਵਾ ਨੇ ਕਿਹਾ ਕਿ ਉਹ ਆਪਣੇ ਸੇਵਾ ਦਾ ਵਿਸਥਾਰ ਨਹੀਂ ਲੈਣਗੇ ਅਤੇ 5 ਹਫ਼ਤਿਆਂ ਬਾਅਦ ਰਿਟਾਇਰ ਹੋ ਜਾਣਗੇ। ਸੂਤਰਾਂ ਨੇ ਦੱਸਿਆ ਕਿ ਫ਼ੌਜ ਦੀ ਸਿਆਸਤ ਵਿਚ ਕੋਈ ਦਖ਼ਲ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਆਰਮੀ ਚੀਫ਼ ਬਾਜਵਾ ਮੁੱਖ ਤੌਰ ’ਤੇ ਇਸ ਸਾਲ 29 ਨਵੰਬਰ ਨੂੰ ਰਿਟਾਇਰ ਹੋਣ ਵਾਲੇ ਹਨ ਅਤੇ ਸਾਰਿਆਂ ਦੀਆਂ ਨਜ਼ਰਾਂ ਨਵੇਂ ਆਰਮੀ ਚੀਫ਼ ਦੀ ਨਿਯੁਕਤੀ ’ਤੇ ਟਿਕੀਆਂ ਹਨ।
ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ
ਇਸ ਤੋਂ ਪਹਿਲਾਂ ਬਾਜਵਾ ਨੇ ਦੇਸ਼ ਨੂੰ ਭਰੋਸਾ ਦਿੱਤਾ ਸੀ ਕਿ ਫ਼ੌਜ ਨੇ ਪਾਕਿਸਤਾਨ ਦੀ ਸਿਆਸਤ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ ਅਤੇ ਅੱਗੇ ਵੀ ਸਿਆਸਤ ਵਿਚ ਕੋਈ ਭੂਮਿਕਾ ਨਹੀਂ ਨਿਭਾਏਗੀ। ਜ਼ਿਕਰਯੋਗ ਹੈ ਕਿ ਬਾਜਵਾ ਨੂੰ 29 ਨਵੰਬਰ, 2019 ਵਿਚ ਸੇਵਾ ਵਿਸਥਾਰ ਦਿੱਤਾ ਗਿਆ ਸੀ। ਪਾਕਿਸਤਾਨੀ ਅਖ਼ਬਾਰ ਡਾਨ ਦੇ ਮੁਤਾਬਕ ਜਨਰਲ ਬਾਜਵਾ ਨੇ ਵਾਸ਼ਿੰਗਟਨ ਵਿਚ ਪਾਕਿਸਤਾਨੀ ਦੂਤਘਰ ਵਿਚ ਦੁਪਹਿਰ ਦੇ ਭੋਜਨ ਦੌਰਾਨ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਉਹ 2 ਮਹੀਨੇ ਤੋਂ ਬਾਅਦ ਆਪਣਾ ਦੂਸਰਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਰਿਟਾਇਰ ਹੋ ਜਾਣਗੇ।
ਇਹ ਵੀ ਪੜ੍ਹੋ: ਚਾਡ ਦੇ 2 ਮੁੱਖ ਸ਼ਹਿਰਾਂ ’ਚ ਪ੍ਰਦਰਸ਼ਨ ਦੌਰਾਨ ਘੱਟ ਤੋਂ ਘੱਟ 60 ਲੋਕਾਂ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ