ਪਾਕਿਸਤਾਨ ਦੇ ਭ੍ਰਿਸ਼ਟਾਚਾਰ ਰੋਕੂ ਬਾਡੀ ਨੇ ਸਾਬਕਾ ਗ੍ਰਹਿ ਮੰਤਰੀ ਨੂੰ ਕੀਤਾ ਗ੍ਰਿਫਤਾਰ

Tuesday, Dec 24, 2019 - 12:47 AM (IST)

ਪਾਕਿਸਤਾਨ ਦੇ ਭ੍ਰਿਸ਼ਟਾਚਾਰ ਰੋਕੂ ਬਾਡੀ ਨੇ ਸਾਬਕਾ ਗ੍ਰਹਿ ਮੰਤਰੀ ਨੂੰ ਕੀਤਾ ਗ੍ਰਿਫਤਾਰ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਸੀਨੀਅਰ ਪੀ.ਐਮ.ਐਲ-ਐਨ ਨੇਤਾ ਅਹਿਸਾਨ ਇਕਬਾਲ ਨੂੰ ਇਕ ਖੇਡ ਕੰਪਲੈਕਸ ਨਿਰਮਾਣ ਪ੍ਰਾਜੈਕਟ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਮੀਡੀਆ ਦੀ ਇਕ ਰਿਪੋਰਟ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। ਡਾਨ ਦੀ ਰਿਪੋਰਟ ਮੁਤਾਬਕ 60 ਸਾਲਾ ਇਕਬਾਲ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ਰਾਵਲਪਿੰਡੀ ਹੋਏ ਸਨ। ਐਨ.ਏ.ਬੀ. ਉਨ੍ਹਾਂ ਨੂੰ ਮੰਗਲਵਾਰ ਨੂੰ ਉਨ੍ਹਾਂ ਦੀ ਰਿਮਾਂਡ ਲਈ ਜਵਾਬਦੇਹੀ ਬਿਊਰੋ ਦੀ ਅਦਾਲਤ ਵਿਚ ਪੇਸ਼ ਕਰੇਗਾ। ਨਰੋਵਾਲ ਵਿਚ ਸਪੋਰਟਸ ਸਿਟੀ ਲਈ ਸੰਘੀ ਸਰਕਾਰ ਧਨ ਦੀ ਨਾਜਾਇਜ਼ ਤਰੀਕੇ ਨਾਲ ਵਰਤੋਂ ਕਰਨ ਦਾ ਦੋਸ਼ ਹੈ। ਇਕਬਾਲ ਯੋਜਨਾ ਅਤੇ ਵਿਕਾਸ ਮੰਤਰੀ ਵੀ ਰਹੇ ਸਨ ਅਤੇ ਯੋਜਨਾ ਕਮਿਸ਼ਨ ਦੇ ਉਪ ਪ੍ਰਧਾਨ ਵੀ ਰਹਿ ਚੁੱਕੇ ਹਨ।


author

Sunny Mehra

Content Editor

Related News