ਪਾਕਿਸਤਾਨ : ਇਕ ਹੋਰ ਸਿੱਖ ਨਾਬਾਲਗ ਲੜਕੀ ਅਗਵਾ, ਜਬਰੀ ਧਰਮ ਕਰਵਾਇਆ ਪਰਿਵਰਤਨ

Sunday, Sep 20, 2020 - 02:16 PM (IST)

ਪਾਕਿਸਤਾਨ : ਇਕ ਹੋਰ ਸਿੱਖ ਨਾਬਾਲਗ ਲੜਕੀ ਅਗਵਾ, ਜਬਰੀ ਧਰਮ ਕਰਵਾਇਆ ਪਰਿਵਰਤਨ

ਲਾਹੌਰ (ਇੰਟ.)- ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਸਿੱਖ ਲੜਕੀ ਜਗਜੀਤ ਕੌਰ ਉਰਫ ਆਇਸ਼ਾ ਬੀਬੀ ਦੇ ਕਥਿਤ ਅਗਵਾ ਦੇ ਤਕਰੀਬਨ ਇਕ ਸਾਲ ਬਾਅਦ ਇਕ ਹੋਰ ਸਿੱਖ ਲੜਕੀ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਸਿੱਖ ਲੜਕੀ ਦੇ ਅਗਵਾ ਅਤੇ ਜਬਰਨ ਉਸ ਦਾ ਧਰਮ ਪਰਿਵਰਤਨ ਕਰਵਾਉਣ ਦੀ ਖਬਰ ਹੈ। ਹਸਨ ਅਬਦਾਲ ਦੇ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ ਪ੍ਰੀਤਮ ਸਿਂਘ ਨੇ ਉਨ੍ਹਾਂ ਦੀ ਧੀ ਦੇ ਜ਼ਬਰਦਸਤੀ ਇਸਲਾਮ ਕਬੂਲ ਕੀਤੇ ਜਾਣ ਦਾ ਡਰ ਜ਼ਾਹਿਰ ਕੀਤਾ ਹੈ। ਸੂਤਰਾਂ ਤੋਂ ਮਿਲੀ ਖਬਰ ਮੁਤਾਬਕ ਪ੍ਰੀਤਮ ਸਿੰਘ ਦੀ ਧੀ ਹਸਨ ਅਬਦਾਲ ਇਲਾਕੇ ਤੋਂ ਪਿਛਲੇ 10 ਦਿਨਾਂ ਤੋਂ ਗਾਇਬ ਹੈ।

ਸ਼ੁੱਕਰਵਾਰ ਨੂੰ ਪ੍ਰੀਤਮ ਸਿਂਘ ਨੇ ਮੀਡੀਆ ਅਤੇ ਕੁਝ ਸਿੱਖ ਸੰਗਠਨਾਂ ਨੂੰ ਭੇਜੇ ਗਏ ਇਕ ਪ੍ਰੇਸ਼ਾਨੀ ਭਰੇ ਸੰਦੇਸ਼ ਵਿਚ ਪੰਥ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਵਿਚ ਉਹ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਹੀ ਚਿੰਤਤ ਅਤੇ ਪ੍ਰੇਸ਼ਾਨ ਹੈ ਕਿਉਂਕਿ ਉਨ੍ਹਾਂ ਦੀਆਂ ਧੀਆਂ ਦਾ ਧਰਮ ਖਤਰੇ ਵਿਚ ਹੈ। ਉਨ੍ਹਾਂ ਦੀ ਧੀ ਇਸ ਵੇਲੇ ਜ਼ਾਲਮ ਲੋਕਾਂ ਕੋਲ ਕੈਦ ਹੈ। ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਾਰਕੁੰਨ ਰਾਧੇਸ਼ ਸਿੰਘ ਟੋਨੀ ਨੇ ਕਿਹਾ ਕਿ ਜ਼ਬਰਦਸਤੀ ਧਰਮ ਪਰਿਵਰਤਨ ਦੇ ਪਾਕਿਸਤਾਨ ਵਿਚ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਸਰਕਾਰ ਨੂੰ ਲੜਕੀ ਨੂੰ ਲੱਭਣ ਅਤੇ ਉਸ ਦੀ ਅਤੇ ਉਸ ਦੇ ਪਰਿਵਾਰਕ ਦੀ ਸੁਰੱਖਿਆ ਯਕੀਨੀ ਕਰਨ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। 
 


author

Sunny Mehra

Content Editor

Related News