ਪਾਕਿਸਤਾਨ ਦਾ ਭਾਰਤ ਨੂੰ ਵੱਡਾ ਝਟਕਾ ! ਏਅਰ ਸਪੇਸ ''ਤੇ ਬੈਨ ''ਚ ਕੀਤਾ ਵਾਧਾ
Thursday, Aug 21, 2025 - 11:38 AM (IST)

ਇੰਟਰਨੈਸ਼ਨਲ ਡੈਸਕ- 'ਆਪਰੇਸ਼ਨ ਸਿੰਦੂਰ' ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲਾਤ ਆਮ ਵਾਂਗ ਹੋਣ ਦਾ ਨਾਂ ਨਹੀਂ ਲੈ ਰਹੇ। ਇਸੇ ਦੌਰਾਨ ਪਾਕਿਸਤਾਨ ਪ੍ਰਸ਼ਾਸਨ ਨੇ ਆਪਣੇ ਹਵਾਈ ਖੇਤਰ ਵਿਚ ਭਾਰਤੀ ਜਹਾਜ਼ਾਂ ਦੇ ਦਾਖਲੇ ’ਤੇ ਪਾਬੰਦੀ 23 ਸਤੰਬਰ ਤਕ ਵਧਾ ਦਿੱਤੀ ਹੈ।
ਪਾਕਿਸਤਾਨ ਏਅਰਪੋਰਟ ਅਥਾਰਟੀ ਨੇ ਇਕ ਨਵਾਂ ਨੋਟਮ (ਨੋਟਿਸ ਟੂ ਏਅਰਮੈਨ) ਜਾਰੀ ਕਰ ਕੇ ਪਾਕਿਸਤਾਨ ਦੇ ਹਵਾਈ ਖੇਤਰ ’ਚ ਭਾਰਤੀ ਜਹਾਜ਼ਾਂ ਦੇ ਦਾਖਲੇ ’ਤੇ ਪਾਬੰਦੀ ਨੂੰ ਇਕ ਮਹੀਨੇ ਲਈ ਵਧਾਉਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਭਾਰਤ 'ਤੇ ਟਰੰਪ ਦੇ ਟੈਰਿਫ਼ ਦਾ ਤੋੜ ! ਰੂਸ ਨੇ ਦੱਸਿਆ ਹੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e