ਪਾਕਿ ਹਵਾਈ ਫੌਜ ਦਾ ਜਹਾਜ਼ ਸਿਖਲਾਈ ਉਡਾਣ ਦੌਰਾਨ ਕਰੈਸ਼

Tuesday, Sep 15, 2020 - 12:11 PM (IST)

ਪਾਕਿ ਹਵਾਈ ਫੌਜ ਦਾ ਜਹਾਜ਼ ਸਿਖਲਾਈ ਉਡਾਣ ਦੌਰਾਨ ਕਰੈਸ਼

ਇਸਲਾਮਾਬਾਦ (ਬਿਊਰੋ): ਪਾਕਿਸਤਾਨੀ ਹਵਾਈ ਫੌਜ (ਪੀ.ਏ.ਐੱਫ.) ਦਾ ਜਹਾਜ਼ ਨਿਯਮਿਤ ਸਿਖਲਾਈ ਮਿਸ਼ਨ ਦੌਰਾਨ ਕਰੈਸ਼ ਹੋ ਗਿਆ। ਇਹ ਹਾਦਸਾ ਅਟਕ ਦੇ ਪਿੰਡੀਘੇਬ ਵਿਚ ਵਾਪਰਿਆ। ਭਾਵੇਂਕਿ ਪਾਇਲਟ ਨੇ ਖੁਦ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪਾਕਿਸਤਾਨੀ ਮੀਡੀਆ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ। 

 

ਪਾਕਿਸਤਾਨੀ ਮੀਡੀਆ ਦੇ ਮੁਤਾਬਕ, ਪੀ.ਏ.ਐੱਫ. ਨੇ ਇਕ ਬਿਆਨ ਵਿਚ ਕਿਹਾ ਗਿਆ ਕਿ ਹਵਾਈ ਫੌਜ ਦਾ ਇਕ ਜਹਾਜ਼ ਨਿਯਮਿਤ ਸਿਖਲਾਈ ਮਿਸ਼ਨ ਦੌਰਾਨ ਅਟਕ ਦੇ ਪਿੰਡੀਘੇਬ ਵਿਚ ਕਰੈਸ਼ ਹੋ ਗਿਆ। ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਇਸ ਦੌਰਾਨ ਕੋਈ ਵੀ ਜ਼ਖਮੀ ਨਹੀ ਹੋਇਆ। ਇਸ ਵਿਚ ਕਿਹਾ ਗਿਆ, ਪਾਇਲਟ ਨੇ ਖੁਦ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪੀ.ਏ.ਐੱਫ. ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਲਈ ਇਕ ਬੋਰਡ ਗਠਿਤ ਕੀਤਾ ਗਿਆ ਹੈ ਜੋ ਇਸ ਘਟਨਾ ਦੀ ਜਾਂਚ ਕਰੇਗਾ। ਗੌਰਤਲਬ ਹੈ ਕਿ ਇਹ ਇਸ ਸਾਲ ਦੀ ਸ਼ੁਰੂਆਤ ਦੇ ਬਾਅਦ ਤੋਂ ਹੁਣ ਤੱਕ ਇਸ ਤਰ੍ਹਾਂ ਦੀ ਪੰਜਵੀਂ ਘਟਨਾ ਹੈ।


author

Vandana

Content Editor

Related News