ਈਦ ਮੌਕੇ ਅੱਤਵਾਦੀ ਫੰਡਿੰਗ ਰੋਕਣ ਲਈ 84 ਸੰਗਠਨਾਂ 'ਤੇ ਪਾਬੰਦੀ, ਹਾਫਿਜ਼ ਸਈਦ ਦੇ ਸੰਗਠਨ ਦਾ ਨਾਮ ਵੀ ਸ਼ਾਮਲ
Thursday, Jun 29, 2023 - 10:37 AM (IST)
ਲਾਹੌਰ (ਏ.ਐੱਨ.ਆਈ.): ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਬੁੱਧਵਾਰ ਨੂੰ ਈਦ ਦੇ ਨਾਂ 'ਤੇ ਚੰਦਾ ਇਕੱਠਾ ਕਰਨ ਦੀ ਕੋਸ਼ਿਸ਼ ਕਰਨ ਤੋਂ ਰੋਕਣ ਲਈ 84 ਸੰਗਠਨਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਸੰਗਠਨ ਈਦ-ਉਲ-ਅਜਹਾ ਦੌਰਾਨ ਕੁਰਬਾਨ ਪਸ਼ੂਆਂ ਦੀਆਂ ਖਲਾਂ ਸਮੇਤ ਹੋਰ ਅਵਸ਼ੇਸ਼ ਵੀ ਇਕੱਠੇ ਨਹੀਂ ਕਰ ਸਕਣਗੇ। ਇਨ੍ਹਾਂ ਵਿਚ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਸਰਗਣਾ ਹਾਫਿਜ਼ ਸਈਦ ਦੀ ਅਗਵਾਈ ਵਾਲੇ ਸੰਗਠਨ ਜਮਾਤ-ਉਦ-ਦਾਅਵਾ ਦੀਆਂ 10 ਧਾਰਮਿਕ ਸ਼ਾਖਾਵਾਂ ਵੀ ਸ਼ਾਮਲ ਹਨ।
ਈਦ-ਉਲ-ਅਜਹਾ ਦਾ ਤਿਉਹਾਰ ਵੀਰਵਾਰ ਨੂੰ ਮਨਾਇਆ ਜਾਵੇਗਾ। ਪਾਕਿਸਤਾਨ ਵਿਚ ਲੋਕ ਲੱਖਾਂ ਪਸ਼ੂਆਂ ਦੀ ਕੁਰਬਾਨੀ ਦਿੰਦੇ ਹਨ ਅਤੇ ਅੱਤਵਾਦੀ ਸਮੂਹ ਉਨ੍ਹਾਂ ਜਾਨਵਰਾਂ ਦੇ ਅਵਸ਼ੇਸ਼ ਇਕੱਠੇ ਕਰ ਕੇ ਉਨ੍ਹਾਂ ਨੂੰ ਵੇਚਦੇ ਹਨ ਅਤੇ ਪੈਸੇ ਇਕੱਠੇ ਕਰਦੇ ਹਨ। ਪੰਜਾਬ ਸੂਬੇ ਦੇ ਗ੍ਰਹਿ ਵਿਭਾਗ ਨੇ ਸਥਾਨਕ ਸਮਾਚਾਰ ਪੱਤਰਾਂ ਵਿਚ 84 ਸੰਗਠਨਾਂ ਦੀ ਸੂਚੀ ਨਾਲ ਇਕ ਨੋਟੀਫਿਕੇਸ਼ਨ ਪ੍ਰਕਾਸ਼ਿਤ ਕਰਵਾਇਆ ਹੈ। ਨੋਟੀਫਿਕੇਸ਼ਨ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਪਾਬੰਦੀਸ਼ੁਦਾ ਸੰਗਠਨਾਂ ਨੂੰ ਕਿਸੇ ਤਰ੍ਹਾਂ ਦੀ ਵਿੱਤੀ ਸਹਾਇਤਾ (ਨਕਦੀ ਜਾਂ ਕੁਰਬਾਨ ਪਸ਼ੂਆਂ ਦੇ ਅਵਸ਼ੇਸ਼) ਦੇਣ ਵਾਲਿਆਂ ਖਿਲਾਫ ਅੱਤਵਾਦ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਕਰਤਾਰਪੁਰ ਸਾਹਿਬ 'ਚ 75 ਸਾਲ ਬਾਅਦ ਮਿਲੇ ਵੰਡ ਦੌਰਾਨ ਵਿਛੜੇ ਦੋ ਦੋਸਤ, ਤੋਹਫ਼ੇ 'ਚ ਦਿੱਤੀ ਪਿੰਡ ਦੀ ਮਿੱਟੀ
ਜ਼ਿਆਦਾਤਰ ਪਾਬੰਦੀਸ਼ੁਦਾ ਸੰਗਠਨ ਹਾਫਿਜ਼ ਸਈਦ ਦੀ ਜਮਾਤ-ਉਦ-ਦਾਦ ਦੀਆਂ ਸ਼ਾਖਾਵਾਂ
ਨੋਟੀਫਿਕੇਸ਼ਨ ਵਿਚ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਅਾ ਹੈ ਕਿ 84 ਪਾਬੰਦੀਸ਼ੁਦਾ ਸੰਗਠਨਾਂ ਵਿਚੋਂ 10 ਜਮਾਤ-ਉਦ-ਦਾਵਾ ਦੀਅਾਂ ਧਾਰਮਿਕ ਸ਼ਾਖਾਵਾਂ ਹਨ। ਇਨ੍ਹਾਂ ਸ਼ਾਖਾਵਾਂ ਵਿਚ ਅਲ-ਨਫਲ ਟਰੱਸਟ ਲਾਹੌਰ, ਇਦਾਰਾ ਖਿਦਮਤ-ਏ-ਖਲਕ ਲਾਹੌਰ, ਅਲ-ਦਾਵਤੁਲ ਪਾਕਿਸਤਾਨ, ਅਲ ਹੰਦ ਟਰੱਸਟ ਫੈਸਲਾਬਾਦ, ਅਲ-ਮਦੀਨਾ ਫਾਊਂਡੇਸ਼ਨ, ਮਾਜ ਬਿਨ ਜਬਲ ਐਜੁਕੇਸ਼ਨ ਟਰੱਸਟ, ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ, ਅਲ-ਫਜਲ ਫਾਊਂਡੇਸ਼ਨ ਅਤੇ ਅਲ ਅਾਈਸਰ ਫਾਊਂਡੇਸ਼ਨ ਲਾਹੌਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਆਈਐਸਆਈਐਸ, ਟੀਪੀਪੀ, ਜਿੰਦੱਲਾ, ਲਸ਼ਕਰ-ਏ-ਝਾਂਗਵੀ, ਬਲੋਚਿਸਤਾਨ ਲਿਬਰੇਸ਼ਨ ਆਰਮੀ, 313 ਬ੍ਰਿਗੇਡ ਅਤੇ ਪਾਕ-ਤੁਰਕ ਇੰਟਰਨੈਸ਼ਨਲ (ਸੀਏਜੀ ਐਜੂਕੇਸ਼ਨ ਫਾਊਂਡੇਸ਼ਨ) 'ਤੇ ਵੀ ਪਾਬੰਦੀ ਲਗਾਈ ਗਈ ਹੈ। ਸਈਦ ਫਿਲਹਾਲ ਅੱਤਵਾਦੀ ਫੰਡਿੰਗ ਮਾਮਲੇ 'ਚ ਲਾਹੌਰ ਦੀ ਕੋਟ ਲਖਪਤ ਜੇਲ੍ਹ 'ਚ ਬੰਦ ਹੈ। ਹਾਲਾਂਕਿ ਉਹ ਜੇਲ੍ਹ ਤੋਂ ਹੀ ਆਪਣਾ ਅੱਤਵਾਦੀ ਨੈੱਟਵਰਕ ਚਲਾ ਰਿਹਾ ਹੈ। ਇਸ ਤੋਂ ਇਲਾਵਾ ਜੇਲ੍ਹ ਉਸ ਲਈ ਸੁਰੱਖਿਅਤ ਘਰ ਵਾਂਗ ਹੈ।
ਨੋਟ- ਇਸ ਖ਼ਬਰ ਬਾਰੇ ਕੁੁਮੈਂਟ ਕਰ ਦਿਓ ਰਾਏ।