ਪਾਕਿ : ਵੋਟਿੰਗ 'ਚ 60 ਦਿਨ ਬਾਕੀ, ਅਜੇ ਤੱਕ ਕਿਸੇ ਪਾਰਟੀ ਨੇ ਨਹੀਂ ਕੀਤੀ ਰੈਲੀ
Friday, Dec 15, 2023 - 06:08 PM (IST)
ਪਾਕਿਸਤਾਨ- ਪਾਕਿਸਤਾਨ 'ਚ ਚੋਣਾਂ ਲਈ ਤੈਅ ਤਾਰੀਖ਼ 8 ਫਰਵਰੀ 'ਚ 60 ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ ਕਿਸੇ ਪਾਰਟੀ ਨੇ ਰੈਲੀਆਂ ਅਤੇ ਪ੍ਰਚਾਰ ਸ਼ੁਰੂ ਨਹੀਂ ਕੀਤਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਵਿਗੜਦੀ ਕਾਨੂੰਨ ਵਿਵਸਥਾ ਅਤੇ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵਧਦੀ ਲੋਕਪ੍ਰਿਯਤਾ ਦੇ ਚੱਲਦੇ ਸੱਤਾਧਾਰੀ ਦਲਾਂ ਦੀਆਂ ਚਿੰਤਾਵਾਂ ਤੋਂ ਬਾਅਦ ਤੈਅ ਤਾਰੀਖ਼ 'ਤੇ ਚੋਣ ਹੋਣ ਦੀ ਸੰਭਾਵਨਾ ਨਹੀਂ ਦਿਖ ਰਹੀ ਹੈ। ਮੰਗਲਵਾਰ ਨੂੰ ਅਫਗਾਨਿਸਤਾਨ ਸੀਮਾ ਦੇ ਨਾਲ ਲੱਗਦੇ ਖੈਬਰ ਪਖਤੁਨਖਵਾ 'ਚ ਇਕ ਪੁਲਸ ਸਟੇਸ਼ਨ 'ਚ ਹਮਲੇ 'ਚ 26 ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋਈ ਸੀ।
2 ਦਸੰਬਰ ਨੂੰ ਚੀਨ ਸੀਮਾ ਦੇ ਕੋਲ ਗਿਲਗਿਤ-ਬਾਲਟੀਸਤਾਨ ਖੇਤਰ 'ਚ ਅੱਤਵਾਦੀਆਂ ਨੇ ਬੱਸ 'ਤੇ ਹਮਲਾ ਕੀਤਾ ਸੀ, ਜਿਸ 'ਚ 10 ਲੋਕਾਂ ਦੀ ਮੌਤ ਹੋਈ ਸੀ। ਮੌਲਾਨਾ ਫਜ਼ਲੁਰ ਅਤੇ ਖੈਬਰ ਦੀ ਕਾਨੂੰਨ-ਵਿਵਸਥਾ ਨੂੰ ਦੇਖਦੇ ਹੋਏ ਉਥੇ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ ਹਨ। ਪੀ.ਐੱਮ.ਐੱਲ.ਐੱਨ. ਦੇ ਨੇਤਾ ਆਮਿਰ ਮੁਕਾਮ ਨੇ ਮੰਗ ਕੀਤੀ ਹੈ ਕਿ ਚੋਣਾਂ 4 ਹਫ਼ਤੇ ਦੇ ਲਈ ਟਾਲ ਦਿੱਤੀਆਂ ਜਾਣ। ਜੇਕਰ ਪਾਕਿਸਤਾਨ ਤੈਅ ਪ੍ਰੋਗਰਾਮ ਦੇ ਹਿਸਾਬ ਨਾਲ ਚੋਣਾਂ ਨਹੀਂ ਕਰਵਾਉਂਦਾ ਹੈ ਤਾਂ ਆਈ.ਐੱਮ.ਐੱਫ. ਵਲੋਂ ਮਿਲਣ ਵਾਲੀ ਵਿੱਤੀ ਮਦਦ 'ਚ ਮੁਸ਼ਕਲ ਹੋਵੇਗੀ।
ਖਾਨ ਦੀ ਲੋਕਪ੍ਰਿਯਤਾ ਵਧ ਰਹੀ, ਅਪਰੂਅਲ ਰੇਟਿੰਗ 60 ਫ਼ੀਸਦੀ ਤੋਂ ਜ਼ਿਆਦਾ
ਨਵਾਜ਼ ਸ਼ਰੀਫ ਪਾਰਟੀ ਪੀ.ਐੱਮ.ਐੱਲ.ਐੱਨ. ਅਤੇ ਜ਼ਰਦਾਰੀ ਦੀ ਪਾਰਟੀ ਪੀਪੀਪੀ ਚੋਣਾਂ 'ਚ ਦੇਰੀ ਚਾਹੁੰਦੀ ਹੈ। ਇਸ ਦੀ ਵਜ੍ਹਾ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਨੂੰ ਮਿਲ ਰਿਹਾ ਜਨ ਸਮਰਥਨ ਹੈ। ਇਮਰਾਨ ਜੇਲ੍ਹ 'ਚ ਹੋਣ ਦੇ ਬਾਵਜੂਦ ਵੀ ਸਭ ਤੋਂ ਲੋਕਪ੍ਰਿਯ ਨੇਤਾ ਹਨ। ਗੈਲਪ ਪਾਕਿਸਤਾਨ ਦੇ ਸਰਵੇ 'ਚ ਇਮਰਾਨ ਦੀ ਅਪਰੂਵਲ ਰੇਟਿੰਗ ਸਭ ਤੋਂ ਜ਼ਿਆਦਾ 60 ਫ਼ੀਸਦੀ ਸੀ। ਵਿਸ਼ੇਸ਼ਕ ਆਮਿਰ ਖਾਨ ਨੇ ਦੱਸਿਆ ਕਿ ਪਾਕਿਸਤਾਨ 'ਚ ਚੋਣਾਂ ਨੂੰ ਲੈ ਕੇ ਅਜਿਹੀ ਦੁਵਿਧਾ ਨਹੀਂ ਦੇਖੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।