ਪਾਕਿਸਤਾਨ : ਭਿਆਨਕ ਅੱਗ ਲੱਗਣ ਕਾਰਨ 300 ਦੁਕਾਨਾਂ ਸੜ ਕੇ ਸੁਆਹ

Thursday, Dec 08, 2022 - 12:30 PM (IST)

ਪਾਕਿਸਤਾਨ : ਭਿਆਨਕ ਅੱਗ ਲੱਗਣ ਕਾਰਨ 300 ਦੁਕਾਨਾਂ ਸੜ ਕੇ ਸੁਆਹ

ਇੰਟਰਨੈਸ਼ਨਲ ਡੈਸਕ—ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਮਸ਼ਹੂਰ ਸੰਡੇ ਬਾਜ਼ਾਰ 'ਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ 'ਚ ਕਰੀਬ 300 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਮਾਰਕੀਟ ਦੇ ਪ੍ਰਵੇਸ਼ ਦੁਆਰ ਨੰਬਰ ਸੱਤ ਕੋਲ ਲੱਗੀ, ਜਿੱਥੇ ਪੁਰਾਣੇ ਕੱਪੜੇ ਅਤੇ ਗਲੀਚੇ ਵਿੱਕਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਕਈ ਘੰਟਿਆਂ ਤੱਕ ਅੱਗ 'ਤੇ ਕਾਬੂ ਪਾਉਣ ਲਈ ਜੱਦੋਜਹਿਦ ਕੀਤੀ। ਹਾਲਾਂਕਿ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਜਲਦੀ ਹੀ ਦੁਕਾਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ 'ਚ 300 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ।
 


author

Aarti dhillon

Content Editor

Related News