ਪਾਕਿ ਫੌਜ ਨੇ ਚੋਟੀ 'ਤੇ ਫਸੇ 2 ਵਿਦੇਸ਼ੀ ਪਰਬਤਾਰੋਹੀਆਂ ਦੀ ਬਚਾਈ ਜਾਨ
Monday, Feb 10, 2020 - 09:38 AM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨੀ ਫੌਜ ਨੇ ਐਵਤਾਰ ਨੂੰ ਦੱਸਿਆ ਕਿ ਦੇਸ਼ ਦੇ ਉੱਤਰੀ ਹਿੱਸੇ ਵਿਚ ਪਹਾੜ ਦੀ ਇਕ ਚੋਟੀ 'ਤੇ ਫਸੇ 2 ਵਿਦੇਸ਼ੀ ਪਰਬਤਾਰੋਹੀਆਂ ਨੂੰ ਫੌਜ ਦੇ ਇਕ ਹੈਲੀਕਾਪਟਰ ਨੇ ਬਚਾਇਆ। ਉਹਨਾਂ ਵਿਚ ਇਕ ਅਮਰੀਕੀ ਅਤੇ ਦੂਜਾ ਫਿਨਲੈਂਡ ਦਾ ਨਾਗਰਿਕ ਹੈ।
ਫੌਜ ਨੇ ਇਕ ਸੰਖੇਪ ਬਿਆਨ ਵਿਚ ਕਿਹਾ ਕਿ ਪਹਾੜ 'ਤੇ ਚੜ੍ਹਾਈ ਦੌਰਾਨ ਬੀਮਾਰ ਹੋ ਜਾਣ ਦੇ ਕਾਰਨ ਅਮਰੀਕੀ ਨਾਗਰਿਕ ਡੋਨਾਲਡ ਏਲੇਨ ਬੋਈ ਅਤੇ ਫਿਨਲੈਂਡ ਦਾ ਨਾਗਰਿਕ ਲੋਟਾ ਹੇਨਰਿਕਾ ਨਕੀਵਾ ਫਸ ਗਏ ਸਨ। ਦੋਵੇਂ ਪਰਬਤਾਰੋਹੀ ਸਰਦੀਆਂ ਦੇ ਇਕ ਪਰਬਤਾਰੋਹਨ ਦੇ ਤਹਿਤ ਕਾਰਾਕੋਰਮ ਪਰਬਤ ਲੜੀ 'ਤੇ ਸਥਿਤ 8 ਹਜ਼ਾਰ ਮੀਟਰ ਉੱਚੀ ਚੋਟੀ 'ਤੇ ਚੜ੍ਹਨ ਗਏ ਸਨ, ਜੋ ਵਿਸ਼ਵ ਦੀ 12ਵੀਂ ਸਭ ਤੋਂ ਉੱਚੀ ਚੋਟੀ ਹੈ।