ਲਹਿੰਦੇ ਪੰਜਾਬ 'ਚ ਹੱਡ ਜਮਾਂ ਦੇਣ ਵਾਲੀ ਠੰਡ ਨੇ ਲਈ 18 ਹੋਰ ਬੱਚਿਆ ਦੀ ਜਾਨ, ਨਿਮੋਨੀਆ ਕਾਰਨ ਹੋਈ ਮੌਤ

01/20/2024 12:25:00 PM

ਇਸਲਾਮਾਬਾਦ (ਏਜੰਸੀ): ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕੜਾਕੇ ਦੀ ਠੰਡ ਦੇ ਮੌਸਮ ਵਿਚ ਨਿਮੋਨੀਆ ਕਾਰਨ ਘੱਟੋ ਘੱਟ 18 ਬੱਚਿਆਂ ਦੀ ਮੌਤ ਹੋ ਗਈ ਹੈ। ਏ.ਆਰ.ਵਾਈ. ਨਿਊਜ਼ ਨੇ ਸ਼ੁੱਕਰਵਾਰ ਨੂੰ ਇਹ ਰਿਪੋਰਟ ਦਿੱਤੀ। ਇਸ ਨੇ ਸਿਹਤ ਵਿਭਾਗ ਦੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਨਿਮੋਨੀਆ ਦੇ 1062 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲਾਹੌਰ ਤੋਂ ਸਨ।

ਇਹ ਵੀ ਪੜ੍ਹੋ : ਲਹਿੰਦੇ ਪੰਜਾਬ 'ਚ ਕੜਾਕੇ ਦੀ ਠੰਡ ਨੇ ਲਈ 36 ਬੱਚਿਆਂ ਦੀ ਜਾਨ, ਸਕੂਲਾਂ 'ਚ ਸਵੇਰ ਦੀ ਪ੍ਰਾਰਥਨਾ ਸਭਾ 'ਤੇ ਪਾਬੰਦੀ ਲਾਗੂ

ਇਕੱਲੇ ਜਨਵਰੀ ਵਿਚ ਲਾਹੌਰ ਵਿਚ ਸਰਕਾਰੀ ਹਸਪਤਾਲਾਂ ਵਿਚ 780 ਮਾਮਲੇ ਸਾਹਮਣੇ ਆਏ, ਜਦਕਿ ਪੰਜਾਬ ਵਿਚ ਨਿਮੋਨੀਆ ਦੇ 4900 ਮਾਮਲੇ ਸਾਹਮਣੇ ਆਏ। ਬੱਚਿਆਂ ਨੂੰ ਨਿਮੋਨੀਆ ਹੋਣ ਤੋਂ ਬਚਾਉਣ ਲਈ ਸਰਕਾਰ ਨੇ 31 ਜਨਵਰੀ ਤੱਕ ਸਕੂਲਾਂ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਕਰਨ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਠੰਡ ਦੇ ਮੌਸਮ ਕਾਰਨ ਹੋਣ ਵਾਲੇ ਨਿਮੋਨੀਆ ਕਾਰਨ ਘੱਟੋ-ਘੱਟ 36 ਬੱਚਿਆਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਰੇਡੀਏਟਰ ਤੋਂ ਲੀਕ ਹੋ ਰਹੀ ਭਾਫ਼ ਨਾਲ ਝੁਲਸਿਆ 11 ਮਹੀਨੇ ਦਾ ਬੱਚਾ, ਮਿਲੀ ਦਰਦਨਾਕ ਮੌਤ

ਇਸ ਦੌਰਾਨ, ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਪੰਜਾਬ ਵਿੱਚ ਬੱਚਿਆਂ ਵਿੱਚ ਨਮੂਨੀਆ ਦੇ ਕੇਸਾਂ ਦੇ ਵਧਣ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਠੰਡਾ ਮੌਸਮ, ਭੋਜਨ ਦੀ ਅਸੁਰੱਖਿਆ, ਹਵਾ ਪ੍ਰਦੂਸ਼ਣ, ਅਤੇ ਗਰੀਬੀ ਵਰਗੇ ਕਾਰਕ ਇਸ ਬਿਮਾਰੀ ਦੇ ਫੈਲਣ ਵਿੱਚ ਯੋਗਦਾਨ ਪਾਉਂਦੇ ਹਨ। ਹਰ ਸਾਲ 12 ਨਵੰਬਰ ਨੂੰ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਬ੍ਰਿਟੇਨ: ਪਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ, ਭੁੱਖ ਨਾਲ ਤੜਫ-ਤੜਫ ਕੇ ਨਿਕਲੀ 2 ਸਾਲਾ ਬੱਚੇ ਦੀ ਜਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News