ਪਾਕਿਸਤਾਨ 'ਚ 17 ਸਾਲਾ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਤੇ ਫਿਰ ਬੇਰਹਿਮੀ ਨਾਲ ਕਤਲ

06/26/2023 10:08:36 AM

ਇਸਲਾਮਾਬਾਦ (ਏ.ਐੱਨ.ਆਈ.) ਪਾਕਿਸਤਾਨ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸਦਰ, ਓਕਾਰਾ ਦੇ ਅਹਾਤੇ ਵਿੱਚ ਇੱਕ 17 ਸਾਲ ਦੀ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ। ਏਆਰਵਾਈ ਨਿਊਜ਼ ਨੇ ਇਹ ਜਾਣਕਾਰੀ ਦਿੱਤੀ। ARY ਨਿਊਜ਼ ਪਾਕਿਸਤਾਨ ਅਤੇ ਦੁਨੀਆ ਭਰ ਦੇ ਮੌਜੂਦਾ ਮਾਮਲਿਆਂ ਅਤੇ ਘਟਨਾਵਾਂ ਦੀ ਰਿਪੋਰਟ ਕਰਦਾ ਹੈ। ਖ਼ਬਰਾਂ ਮੁਤਾਬਕ ਪੀੜਤਾ ਦੇ ਭਰਾ ਨੇ ਦੱਸਿਆ ਕਿ ਪਿੰਡ ਦੇ ਕਈ ਮੁੰਡਿਆਂ ਨੇ ਕੁੜੀ ਨੂੰ ਘਰੋਂ ਅਗਵਾ ਕਰ ਲਿਆ ਸੀ। 

ARY ਨਿਊਜ਼ ਅਨੁਸਾਰ ਭਰਾ ਨੇ ਇਹ ਵੀ ਦਾਅਵਾ ਕੀਤਾ ਕਿ ਮੁੰਡਿਆਂ ਨੇ ਉਸ ਦੀ ਭੈਣ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਜਬਰ ਜ਼ਿਨਾਹ ਕੀਤਾ ਅਤੇ ਫਿਰ ਉਸ ਦੀ ਲਾਸ਼ ਨੂੰ ਦਰੱਖਤ ਨਾਲ ਲਟਕਾ ਦਿੱਤਾ। ਇਸ ਤੋਂ ਇਲਾਵਾ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਸਿੰਧ ਦੇ ਮਟਿਆਰੀ ਜ਼ਿਲ੍ਹੇ ਵਿੱਚ ਇੱਕ ਟਿੱਕਟਾਕਰ ਕੁੜੀ ਨਾਲ ਤਿੰਨ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਸਮੂਹਿਕ ਜਬਰ ਜ਼ਿਨਾਹ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਟਿੱਕਟਾਕਰ ਕੁੜੀ ਨੂੰ ਕੁਝ ਵਿਅਕਤੀਆਂ ਨੇ ਸਿੰਧ ਦੇ ਮਟਿਆਰੀ ਜ਼ਿਲ੍ਹੇ ਦੀ ਨਿਊ ਸਈਦਾਬਾਦ ਤਹਿਸੀਲ ਵਿੱਚ ਬੁਲਾਇਆ, ਜਿੱਥੇ ਉਨ੍ਹਾਂ ਨੇ ਕਥਿਤ ਤੌਰ 'ਤੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਕੁੜੀ ਨੇ ਵਕਾਸ ਮੱਲ੍ਹਾ ਅਤੇ ਉਸਦੇ ਦੋਸਤਾਂ 'ਤੇ ਜਬਰ ਜ਼ਿਨਾਹ ਕਰਨ ਦੇ ਦੋਸ਼ ਲਗਾਏ ਹਨ।

ਪੜ੍ਹੋ ਇਹ ਅਹਿਮ ਖ਼ਬਰ-PM ਮੋਦੀ ਨੇ ਮਿਸਰ ਦੇ ਮੁਫਤੀ-ਏ-ਆਜ਼ਮ ਨਾਲ ਕੀਤੀ ਮੁਲਾਕਾਤ, ਇਹਨਾਂ ਮੁੱਦਿਆਂ 'ਤੇ ਹੋਈ ਚਰਚਾ

ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਪੀੜਤ ਕੁੜੀ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਸ ਦੀ ਨਾਕਾਮੀ ਦੀ ਸ਼ਿਕਾਇਤ ਕੀਤੀ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਮੁਲਜ਼ਮਾਂ ਵੱਲੋਂ ਵਾਰ-ਵਾਰ ਧਮਕੀਆਂ ਮਿਲ ਰਹੀਆਂ ਹਨ। ਇੱਕ ਹੋਰ ਘਟਨਾ ਵਿੱਚ ਲਾਹੌਰ ਦੀ ਇੱਕ ਕੁੜੀ ਨਾਲ ਤਿੰਨ ਵਿਅਕਤੀਆਂ ਅਤੇ ਉਸਦੇ ਦੋਸਤ ਨੇ 'ਗੈਂਗਰੇਪ' ਕੀਤਾ, ਜਿਹਨਾਂ ਨਾਲ ਉਹ ਪ੍ਰਸਿੱਧ ਵੀਡੀਓ-ਸ਼ੇਅਰਿੰਗ ਐਪਲੀਕੇਸ਼ਨ TikTok ਰਾਹੀਂ ਸੰਪਰਕ ਵਿੱਚ ਆਈ ਸੀ। ਆਪਣੀ ਸ਼ਿਕਾਇਤ ਵਿੱਚ ਕੁੜੀ ਨੇ ਪੁਲਸ ਨੂੰ ਦੱਸਿਆ ਕਿ ਕਰੀਬ 20 ਦਿਨ ਪਹਿਲਾਂ TikTok ਐਪਲੀਕੇਸ਼ਨ ਰਾਹੀਂ ਸ਼ਿਰਾਜ਼ ਨਾਂ ਦੇ ਮੁੰਡੇ ਨਾਲ ਉਸ ਦੀ ਦੋਸਤੀ ਹੋਈ ਸੀ। ਬਾਅਦ ਵਿੱਚ ਮੁੰਡੇ ਨੇ ਉਸ ਨੂੰ ਸਮਨਾਬਾਦ ਇਲਾਕੇ ਵਿੱਚ ਬੁਲਾਇਆ। ਉੱਥੇ ਪਹੁੰਚ ਕੇ ਮੁੰਡੇ ਨੇ ਉਸ ਨੂੰ ਕਾਰ 'ਚ ਬੈਠਣ ਲਈ ਕਿਹਾ, ਜਿਸ ਦੇ ਅੰਦਰ ਪਹਿਲਾਂ ਤੋਂ ਦੋ ਵਿਅਕਤੀ ਮੌਜੂਦ ਸਨ। ਕੁੜੀ ਨੇ ਦਾਅਵਾ ਕੀਤਾ ਹੈ ਕਿ ਗੱਡੀ ਦੇ ਅੰਦਰ ਬੰਦੂਕ ਦੀ ਨੋਕ 'ਤੇ ਤਿੰਨੋਂ ਬੰਦਿਆਂ ਨੇ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News