ਪਾਕਿ : ਪੁਲਸ ਅਧਿਕਾਰੀ ਦੇ ਖਾਤੇ 'ਚ ਆਏ 10 ਕਰੋੜ, ਬੈਂਕ ਨੇ ਅਕਾਊਂਟ ਕੀਤਾ ਸੀਲ
Monday, Nov 07, 2022 - 01:50 PM (IST)
ਕਰਾਚੀ (ਬਿਊਰੋ): ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਇੱਕ ਪੁਲਸ ਅਧਿਕਾਰੀ ਦੇ ਬੈਂਕ ਖਾਤੇ ਵਿੱਚ ਅਚਾਨਕ ਇੱਕ ਅਣਦੱਸੇ ਸਰੋਤ ਤੋਂ 10 ਕਰੋੜ ਰੁਪਏ ਆ ਗਏ, ਜਿਸ ਨਾਲ ਉਹ ਰਾਤੋ-ਰਾਤ ਕਰੋੜਪਤੀ ਬਣ ਗਿਆ। ਕਰਾਚੀ ਦੇ ਬਹਾਦੁਰਾਬਾਦ ਥਾਣੇ ਦਾ ਜਾਂਚ ਅਧਿਕਾਰੀ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਉਸ ਦੀ ਤਨਖਾਹ ਸਮੇਤ 10 ਕਰੋੜ ਰੁਪਏ ਉਸ ਦੇ ਬੈਂਕ ਖਾਤੇ ਵਿਚ ਜਮ੍ਹਾ ਹੋ ਗਏ ਹਨ।
ਖਾਤਾ ਕੀਤਾ ਗਿਆ ਸੀਲ
ਪੁਲਸ ਅਧਿਕਾਰੀ ਆਮਿਰ ਗੋਪਾਂਗ ਨੇ ਕਿਹਾ ਕਿ ਆਪਣੇ ਖਾਤੇ 'ਚ ਇੰਨੇ ਪੈਸੇ ਦੇਖ ਕੇ ਮੈਂ ਹੈਰਾਨ ਰਹਿ ਗਿਆ, ਕਿਉਂਕਿ ਇੰਨੇ ਪੈਸੇ ਤਾਂ ਕਿ ਮੇਰੇ ਖਾਤੇ 'ਚ ਕਦੇ ਕੁਝ ਹਜ਼ਾਰ ਰੁਪਏ ਤੋਂ ਜ਼ਿਆਦਾ ਨਹੀਂ ਆਏ। ਉਸ ਨੇ ਕਿਹਾ ਕਿ ਮੈਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਬੈਂਕ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਮੈਨੂੰ ਦੱਸਿਆ ਕਿ ਮੇਰੇ ਖਾਤੇ ਵਿੱਚ 10 ਕਰੋੜ ਰੁਪਏ ਟਰਾਂਸਫਰ ਹੋ ਗਏ ਹਨ।ਉਸ ਨੇ ਕਿਹਾ ਕਿ ਉਸ ਦਾ ਬੈਂਕ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਸੀ ਅਤੇ ਉਸ ਦਾ ਏਟੀਐਮ ਕਾਰਡ ਵੀ ਬੈਂਕ ਨੇ ‘ਬਲਾਕ’ ਕਰ ਦਿੱਤਾ ਸੀ ਕਿਉਂਕਿ ਬੈਂਕ ਹੁਣ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿ ਵੱਲੋਂ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਦਿਹਾੜੇ ਮੌਕੇ ਖਾਲਿਸਤਾਨ ਪੱਖੀ ਸਿੱਖਾਂ ਨੂੰ ਵੀਜ਼ੇ ਦੇਣ ਤੋਂ ਇਨਕਾਰ
ਇਸੇ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਲਰਕਾਣਾ ਅਤੇ ਸੁੱਕਰ ਦੇ ਹੋਰ ਪੁਲਸ ਅਧਿਕਾਰੀਆਂ ਦੇ ਵੀ ਬੈਂਕ ਖਾਤਿਆਂ ਵਿੱਚ ਵੱਡੀ ਰਾਸ਼ੀ ਆਈ ਸੀ।ਲਰਕਾਨਾ 'ਚ ਤਿੰਨ ਪੁਲਸ ਅਧਿਕਾਰੀਆਂ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ 'ਚ ਪੰਜ-ਪੰਜ ਕਰੋੜ ਰੁਪਏ ਆਏ ਹਨ, ਜਦੋਂ ਕਿ ਸੁੱਕਰ 'ਚ ਇਕ ਪੁਲਸ ਅਧਿਕਾਰੀ ਦੇ ਖਾਤੇ ਵਿਚ ਇੰਨੀ ਹੀ ਰਕਮ ਆਈ ਸੀ। ਇਸ ਸਬੰਧੀ ਜਦੋਂ ਲਰਕਾਣਾ ਪੁਲਸ ਦੇ ਬੁਲਾਰੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਮੁਤਾਬਕ ਤਿੰਨ ਪੁਲਸ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਦੇ ਖਾਤਿਆਂ ਵਿੱਚ ਵੱਡੀ ਰਕਮ ਕਿਵੇਂ ਆਈ।"
ਅਜਿਹਾ ਹੀ ਇੱਕ ਮਾਮਲਾ ਆਸਟ੍ਰੇਲੀਆ ਵਿੱਚ
ਹਾਲ ਹੀ 'ਚ ਆਸਟ੍ਰੇਲੀਆ ਤੋਂ ਅਜਿਹਾ ਹੀ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਅਸਲ 'ਚ ਇਕ ਆਸਟ੍ਰੇਲੀਆਈ ਰੈਪਰ ਦੇ ਖਾਤੇ 'ਚ ਗ਼ਲਤੀ ਨਾਲ 6 ਕਰੋੜ ਰੁਪਏ ਆ ਗਏ ਸਨ। ਪੈਸੇ ਟ੍ਰਾਂਸਫਰ ਕਰਦੇ ਸਮੇਂ ਇੱਕ ਜੋੜੇ ਨੇ ਗ਼ਲਤੀ ਨਾਲ 24 ਸਾਲਾ ਅਬਦੇਲ ਦੇ ਖਾਤੇ ਵਿੱਚ ਪੈਸੇ ਭੇਜ ਦਿੱਤੇ। ਰੈਪਰ ਅਬਦੇਲ ਨੇ ਇਸ ਪੈਸੇ ਨਾਲ ਮਹਿੰਗੇ ਕੱਪੜੇ ਖਰੀਦੇ ਅਤੇ ਨਾਲ ਹੀ ਆਪਣੇ ਦੋਸਤਾਂ ਨੂੰ ਪਾਰਟੀਆਂ ਵੀ ਦਿੱਤੀਆਂ। ਇਸ ਮਾਮਲੇ ਵਿੱਚ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜਲਦੀ ਹੀ ਅਦਾਲਤ ਮੁਲਜ਼ਮ ਨੂੰ ਸਜ਼ਾ ਸੁਣਾਏਗੀ।