ਪਾਕਿ ਸੁਰੱਖਿਆ ਬਲਾਂ ਨੇ 3 ਬਲੋਚ ਨੌਜਵਾਨਾਂ ਨੂੰ ਗੱਡੀ ’ਚ ਬਿਠਾ ਕੇ ਧਮਾਕੇ ਨਾਲ ਉਡਾਇਆ

11/22/2023 12:20:45 PM

ਬਲੋਚਿਸਤਾਨ - ਬਲੋਚ ਨੈਸ਼ਨਲ ਮੂਵਮੈਂਟ (ਬੀ. ਐੱਨ. ਐੱਮ.) ਨੇ ਪਾਕਿਸਤਾਨੀ ਸੁਰੱਖਿਆ ਬਲਾਂ ’ਤੇ 3 ਬਲੋਚ ਨੌਜਵਾਨਾਂ ਨੂੰ ਅਗਵਾ ਕਰਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਇਕ ਵਾਹਨ ਵਿਚ ਰੱਖ ਕੇ ਧਮਾਕੇ ਨਾਲ ਉਡਾ ਕੇ ਮਾਰਨ ਦਾ ਦੋਸ਼ ਲਾਇਆ ਹੈ। ਬੀ. ਐੱਨ. ਐੱਮ. ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ ਇਹ ਸਾਰਾ ਕੁਝ ਬਲੋਚਾਂ ’ਚ ਡਰ ਪੈਦਾ ਕਰਨ ਅਤੇ ਉਨ੍ਹਾਂ ’ਤੇ ਕੰਟਰੋਲ ਕਾਇਮ ਕਰਨ ਲਈ ਕਰ ਰਿਹਾ ਹੈ, ਜੋ ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਸੂਰੀਨਾਮ 'ਚ ਸੋਨੇ ਦੀ ਖਾਨ ਢਹਿ ਢੇਰੀ, ਘੱਟੋ-ਘੱਟ 10 ਲੋਕਾਂ ਦੀ ਮੌਤ 

ਬੀ. ਐੱਨ. ਐੱਮ. ਦੇ ਸੂਚਨਾ ਸਕੱਤਰ ਕਾਜ਼ੀ ਦਾਦ ਮੁਹੰਮਦ ਰੇਹਾਨ ਨੇ ਕਿਹਾ ਕਿ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਿੱਚ ਇਕੋ ਪਰਿਵਾਰ ਦੇ 3 ਬੱਚਿਆਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਇਨ੍ਹਾਂ ਮਾਸੂਮ ਬੱਚਿਆਂ ਨੂੰ ਇਕ ਗੱਡੀ ਵਿੱਚ ਪਾਇਆ ਗਿਆ ਸੀ। ਉਹ ਅਜੇ ਵੀ ਅੰਸ਼ਿਕ ਤੌਰ ’ਤੇ ਜ਼ਿੰਦਾ ਸਨ ਅਤੇ ਜਿਹੜੇ ਬਚੇ ਬਚੇ ਸਨ, ਉਨ੍ਹਾਂ ਦੇ ਨਾਜ਼ੁਕ ਸਰੀਰਾਂ ਨੂੰ ਧਮਾਕਾ ਕਰਕੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਪੁਲਸ ਦੀ ਵੱਡੀ ਕਾਰਵਾਈ, 35 ਟਨ ਤੋਂ ਵੱਧ ਗੈਰ-ਕਾਨੂੰਨੀ ਵੈਪ ਕੀਤੇ ਜ਼ਬਤ 

ਦੂਜੇ ਪਾਸੇ ਬਰਤਾਨੀਆ ਤੋਂ ਇਕ ਵੀਡੀਓ ਸੰਦੇਸ਼ ਵਿੱਚ ਬਲੋਚ ਨੈਸ਼ਨਲ ਮੂਵਮੈਂਟ ਦੀ ਵਿਦੇਸ਼ ਕਮੇਟੀ ਦੇ ਮੈਂਬਰ ਹਕੀਮ ਬਲੋਚ ਨੇ ਕਿਹਾ ਕਿ ਬਲੋਚਿਸਤਾਨ ਵਿੱਚ ਬਲੋਚ ਸੂਬੇ ਦੀ ਆਜ਼ਾਦੀ ਲਈ ਜਨਤਾ ਦੀ ਭਾਵਨਾ ਮਜਬੂਤ ਹੋ ਰਹੀ ਹੈ। ਮੈਂ ਦੁਨੀਆ ਨੂੰ ਇਹ ਦੱਸਣ ਲਈ ਇਹ ਸੰਦੇਸ਼ ਰਿਕਾਰਡ ਕਰ ਰਿਹਾ ਹਾਂ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ 3 ਬਲੋਚ ਨੌਜਵਾਨਾਂ ਨੂੰ ਮਾਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


sunita

Content Editor

Related News