ਜਦੋਂ ਢੋਲ ਦੀ ਤਾਲ ''ਤੇ ਨੱਚਿਆ ਸਪਾਈਡਰ ਮੈਨ, ਵੀਡੀਓ ਵਾਇਰਲ

02/04/2020 2:22:08 PM

ਇਸਲਾਮਾਬਾਦ (ਬਿਊਰੋ): ਇਹ ਗੱਲ ਸੱਚ ਹੈ ਕਿ ਸੰਗੀਤ ਅਤੇ ਡਾਂਸ ਵਿਅਕਤੀ ਦੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੇ ਹਨ। ਮੌਜੂਦਾ ਸਮੇਂ ਵਿਚ ਬਹੁਤ ਸਾਰੇ ਲੋਕ ਡਾਂਸ ਦੇ ਸ਼ੁਕੀਨ ਹਨ।ਅਕਸਰ ਢੋਲ ਦੀ ਤਾਲ 'ਤੇ ਚੰਗੇ-ਚੰਗੇ ਝੂਮਣ ਲੱਗਦੇ ਹਨ। ਤਾਂ ਫਿਰ ਸਪਾਈਡਰ ਮੈਨ ਖੁਦ ਨੂੰ ਕਿਵੇਂ ਕੰਟਰੋਲ ਕਰ ਸਕਦਾ ਸੀ। ਅਜਿਹਾ ਹੀ ਇਕ ਵੀਡੀਓ ਟਿਕ-ਟਾਕ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਸਪਾਈਡਰ ਮੈਨ ਨੂੰ ਢੋਲ ਦੀ ਤਾਲ 'ਤੇ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਪਾਕਿਸਤਾਨ ਦੇ ਇਕ ਮਨੋਰੰਜਨ ਪਾਰਕ ਦਾ ਹੈ, ਜਿੱਥੇ ਸਪਾਈਡਰ ਮੈਨ ਦੇ ਨਾਲ ਹੀ ਮਿੱਕੀ ਅਤੇ ਮਿਨੀ ਮਾਊਸ ਵੀ ਝੂਮ ਰਹੇ ਹਨ। 

 

 

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੇ ਰਹੀਮ ਯਾਰ ਖਾਨ ਖੇਤਰ ਵਿਚ ਪਲੇਜ਼ਰ ਲੈਂਡ ਫੈਮਿਲੀ ਫਨ ਪਾਰਕ ਵਿਚ ਬਣਾਇਆ ਗਿਆ। ਵੀਡੀਓ ਵਿਚ ਡਿਜ਼ਨੀ ਅਤੇ ਮਾਰਵਲ ਸਟੂਡੀਓ ਦੇ ਪਾਤਰਾਂ ਦੇ ਪਹਿਰਾਵੇ ਵਿਚ ਪਾਕਿਸਤਾਨੀ ਕਲਾਕਾਰ ਕਲਾਸਿਕ ਲੋਕ ਨਾਚ ਕਰਦੇ ਦਿਸ ਰਹੇ ਹਨ। ਉਹਨਾਂ ਨੂੰ ਦੇਖਣ ਦੇ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਸਨ।ਇਸ ਵੀਡੀਓ ਨੂੰ ਟਿਕ-ਟਾਕ 'ਤੇ ਪੋਸਟ ਕੀਤਾ ਗਿਆ ਸੀ ਪਰ ਹੁਣ ਇਹ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਵਾਇਰਲ ਹੋ ਰਿਹਾ ਹੈ। 

PunjabKesari

ਫੇਸਬੁੱਕ 'ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ ਲੱਗਭਗ 15 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਵੀਡੀਓ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਹੁਣ ਤੱਕ 47 ਸੈਕੰਡ ਲੰਬੇ ਇਸ ਵੀਡੀਓ ਕਲਿਪ ਨੂੰ ਲੱਗਭਗ 20 ਹਜ਼ਾਰ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਇਸ ਦੇ ਕੈਪਸ਼ਨ ਵਿਚ 'ਪਾਕਿਸਤਾਨ ਵਿਚ ਸਪਾਈਡਰ ਮੈਨ ਦੀ ਜ਼ਿੰਦਗੀ' ਲਿਖਿਆ ਗਿਆ ਹੈ। ਭਾਵੇਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਵਿਚ ਇਸ ਤਰ੍ਹਾਂ ਦਾ ਵੀਡੀਓ ਵਾਇਰਲ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਵੀ ਇਕ ਵੀਡੀਓ ਕਲਿਪ ਵਾਇਰਲ ਹੋਈ ਸੀ ਜਿਸ ਵਿਚ ਅਵੈਂਜਰਸ ਦੇ ਪਾਤਰਾਂ ਦੀ ਤਰ੍ਹਾਂ ਦੇ ਕੱਪੜੇ ਪਹਿਨੇ ਪਾਕਿਸਤਾਨੀ ਲੋਕ ਭਾਰਤੀ ਫਿਲਮ 'ਸਟੂਡੈਂਟ ਆਫ ਦੀ ਯੀਅਰ' ਦੇ ਗੀਤ 'ਡਿਸਕੋ ਦੀਵਾਨੇ' 'ਤੇ ਡਾਂਸ ਕਰ ਰਹੇ ਸਨ।


Vandana

Content Editor

Related News