ਸਿੰਧੀ ਭਾਈਚਾਰੇ ਵੱਲੋਂ ਪਾਕਿ ਸਰਕਾਰ ਖ਼ਿਲਾਫ਼ ਪ੍ਰਦਰਸ਼ਨ, ਲੋਕਾਂ ਦੇ ਹੱਥਾਂ ''ਚ ਦਿਸੇ ਪੀ.ਐੱਮ. ਮੋਦੀ ਦੇ ਪੋਸਟਰ

Monday, Jan 18, 2021 - 05:58 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਸਿੰਧੀ ਭਾਈਚਾਰੇ ਵੱਲੋਂ ਇਮਰਾਨ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਹੈ। ਸਾਲਾਂ ਤੋਂ ਵੱਖਰੇ ਦੇਸ਼ ਦੀ ਮੰਗ ਕਰ ਰਹੇ ਸਿੰਧੀਆਂ ਨੇ ਹੁਣ ਪਾਕਿਸਤਾਨ ਦੇ ਗੁਆਂਢੀ ਦੇਸ਼ਾਂ ਤੋਂ ਖੁੱਲ੍ਹ ਕੇ ਮਦਦ ਦੀ ਅਪੀਲ ਕਰਨੀ ਸ਼ੁਰੂ ਕਰ ਦਿੱਤੀ ਹੈ। ਆਧੁਨਿਕ ਸਿੰਧੀ ਰਾਸ਼ਟਰਵਾਦ ਦੇ ਸੰਸਥਾਪਕਾਂ ਵਿਚੋਂ ਇਕ ਜੀ.ਐੱਮ. ਸੈਯਦ ਦੀ 117ਵੀਂ ਜਯੰਤੀ 'ਤੇ ਆਯੋਜਿਤ ਇਕ ਵਿਸ਼ਾਲ ਆਜ਼ਾਦੀ ਸਮਰਥਕ ਰੈਲੀ ਵਿਚ ਪ੍ਰਦਰਸ਼ਨਕਾਰੀ ਸਿੰਧੂ ਦੇਸ਼ ਦੀ ਆਜ਼ਾਦੀ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਵਿਸ਼ਵ ਨੇਤਾਵਾਂ ਦੇ ਪੋਸਟਰ ਹੱਥਾਂ ਵਿਚ ਲਏ ਨਜ਼ਰ ਆਏ। ਇਸ ਦੇ ਨਾਲ ਹੀ ਪਾਕਿਸਤਾਨ ਦੇ ਸਿੰਧ ਸੂਬੇ ਦੇ ਜਨਸੋਰੋ ਜ਼ਿਲ੍ਹੇ ਵਿਚ ਸੈਯਦ ਦੇ ਗ੍ਰਹਿਨਗਰ ਵਿਚ ਐਤਵਾਰ ਨੂੰ ਆਯੋਜਿਤ ਇਸ ਵਿਸ਼ਾਲ ਰੈਲੀ ਦੇ ਦੌਰਾਨ ਲੋਕਾਂ ਨੇ ਆਜ਼ਾਦੀ ਸਮਰਥਕ ਨਾਅਰੇ ਵੀ ਲਗਾਏ।

 

ਇਸ ਰੈਲੀ ਵਿਚ ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਸਿੰਧੂ ਘਾਟੀ ਸੱਭਿਅਤਾ ਅਤੇ ਵੈਦਿਕ ਧਰਮ ਦਾ ਘਰ ਹੈ, ਜਿਸ 'ਤੇ ਬ੍ਰਿਟਿਸ਼ ਸਾਮਰਾਜ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਕਬਜ਼ਾ ਕਰ ਲਿਆ ਗਿਆ ਸੀ ਅਤੇ ਉਹਨਾਂ ਵੱਲੋਂ 1947 ਵਿਚ ਪਾਕਿਸਤਾਨ ਦੇ ਇਸਲਾਮੀ ਹੱਥਾਂ ਵਿਚ ਪਹੁੰਚਾ ਦਿੱਤਾ ਗਿਆ ਸੀ। ਜੇਈ ਸਿੰਧ ਮੁਤਾਹਿਦਾ ਮਹਾਜ ਦੇ ਪ੍ਰਧਾਨ ਸ਼ਫੀ ਮੁਹੰਮਦ ਬੁਰਫਾਤ ਨੇ ਕਿਹਾ ਕਿ ਸਾਰੇ ਬੇਰਹਿਮੀ ਵਾਲੇ ਹਮਲਿਆਂ ਵਿਚ ਵੀ ਸਿੰਧ ਨੇ ਸਾਰੇ ਯੁਗਾਂ ਵਿਚੋਂ ਇਕ ਵੱਖ, ਬਹੁਲਵਾਦੀ, ਸਹਿਣਸ਼ੀਲਤਾ ਅਤੇ ਸਦਭਾਵਨਾ ਵਾਲੇ ਸਮਾਜ ਦੇ ਰੂਪ ਵਿਚ ਆਪਣੀ ਵੱਖਰੀ ਇਤਿਹਾਸਿਕ ਅਤੇ ਸੱਭਿਆਚਾਰਕ ਪਛਾਣ ਨੂੰ ਬਣਾਏ ਰੱਖਿਆ ਹੈ ਜਿੱਥੇ ਬਾਕੀ ਸਾਰੇ ਵੱਖ-ਵੱਖ ਸੱਭਿਆਚਾਰ ਹਨ। ਵਿਦੇਸ਼ੀ ਅਤੇ ਦੇਸੀ ਲੋਕਾਂ ਦੀਆਂ ਭਾਸ਼ਾਵਾਂ ਅਤੇ ਵਿਚਾਰਾਂ ਨੇ ਨਾ ਸਿਰਫ ਇਕ-ਦੂਜੇ ਨੂੰ ਪ੍ਰਭਾਵਿਤ ਕੀਤਾ ਹੈ  ਸਗੋਂ ਮਨੁੱਖੀ ਸਭਿਅਤਾ ਦੇ ਸਧਾਰਨ ਸੰਦੇਸ਼ ਨੂੰ ਸਵੀਕਾਰ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਇਟਲੀ : ਯੂ.ਐਨ ਦੇ ਦਫਤਰ ਮੂਹਰੇ ਭਾਰਤ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ 'ਚ ਰੈਲੀ ਆਯੋਜਿਤ

ਬੁਰਫਾਤ ਨੇ ਦੱਸਿਆ, ਸਿੰਧ ਨੇ ਭਾਰਤ ਨੂੰ ਆਪਣਾ ਨਾਮ ਦਿੱਤਾ। ਸਿੰਧ ਦੇ ਨਾਗਰਿਕ ਜੋ ਉਦਯੋਗ, ਦਰਸ਼ਨ, ਸਮੁੰਦਰੀ ਨੇਵੀਗੇਸ਼ਨ, ਗਣਿਤ ਅਤੇ ਖਗੋਲ ਵਿਗਿਆਨ ਦੇ ਖੇਤਰ ਵਿਚ ਮੋਹਰੀ ਸਨ, ਉਹ ਅੱਜ ਪਾਕਿਸਤਾਨ ਦੇ ਸੰਘ ਵੱਲੋਂ ਇਸਲਾਮ-ਓ-ਫਾਸੀਵਾਦੀ ਅੱਤਵਾਦ ਦੀਆਂ ਜੰਜ਼ੀਰਾਂ ਨਾਲ ਬੰਨ੍ਹੇ ਹੋਏ ਹਨ। ਸਿੰਧ ਵਿਚ ਕਈ ਰਾਸ਼ਟਰਵਾਦੀ ਦਲ ਹਨ ਜੋ ਇਕ ਸੁਤੰਤਰ ਸਿੰਧ ਰਾਸ਼ਟਰ ਦਾ ਸਮਰਥਨ ਕਰਦੇ ਹਨ। ਇਹ ਵਿਭਿੰਨ ਅੰਤਰਰਾਸ਼ਟਰੀ ਪਲੇਟਫਾਰਮਾਂ 'ਤੇ ਇਸ ਮੁੱਦੇ ਨੂੰ ਚੁੱਕਦੇ ਰਹੇ ਹਨ। ਸਾਰੇ ਪਾਕਿਸਤਾਨ ਨੂੰ ਇਕ ਅਜਿਹਾ ਕਾਰੋਬਾਰੀ ਦੱਸਦੇ ਹਨ ਜੋ ਸਰੋਤਾਂ ਦਾ ਸ਼ੋਸ਼ਣ ਕਰਦਾ ਹੈ ਅਤੇ ਇਸ ਖੇਤਰ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਵਿਚ ਸ਼ਾਮਲ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News