ਸਿੰਧ ਸੂਬੇ ਵਿਚ ਲਗਾਤਾਰ ਲਾਪਤਾ ਹੋ ਰਹੇ ਲੋਕ, ਸਰਕਾਰ ਖਿਲਾਫ ਹੋਇਆ ਪ੍ਰਦਰਸ਼ਨ

08/20/2020 2:36:58 PM

ਇਸਲਾਮਾਬਾਦ- ਪਾਕਿਸਤਾਨ ਦੇ ਸੂਬੇ ਸਿੰਧ ਵਿਚ ਲੋਕਾਂ ਦੇ ਲਾਪਤਾ ਹੋਣ ਦੀਆਂ ਖਬਰਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਲਗਾਤਾਰ ਉਹ ਲੋਕ ਲਾਪਤਾ ਹੋ ਰਹੇ ਹਨ ਜੋ ਕਿਸੇ ਨਾ ਕਿਸੇ ਮਾਮਲੇ ਵਿਚ ਸਰਕਾਰ ਜਾਂ ਸਿੰਧ ਲੋਕਾਂ 'ਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਆਵਾਜ਼ ਚੁੱਕਦੇ ਹਨ। ਇਨ੍ਹਾਂ ਲੋਕਾਂ ਦੇ ਲਾਪਤਾ ਹੋਣ ਅਤੇ ਮੁੜ ਕੋਈ ਸੂਹ ਨਾ ਮਿਲਣ 'ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਜੋ ਹਾਲ ਹੁੰਦਾ ਹੈ, ਉਸ ਨੂੰ ਬਿਆਨ ਕਰਨਾ ਮੁਸ਼ਕਲ ਹੈ।
 
ਸਿੰਧ ਦੇ ਜ਼ਿਲ੍ਹਾ ਸ਼ਹੀਦ ਬਾਹਜ਼ੀਰ ਅਬਾਦ ਦੇ ਸ਼ਹਿਰ ਕਾਜ਼ੀ ਅਹਿਮਦ ਵਿਚ ਲੋਕਾਂ ਨੇ ਵੱਧ ਰਹੇ ਅੱਤਵਾਦ ਨੂੰ ਰੋਕਣ ਖਿਲਾਫ ਆਵਾਜ਼ ਚੁੱਕੀ। ਅਲ ਅਰਬੀਆ ਦੀ ਰਿਪੋਰਟ ਮੁਤਾਬਕ ਲੋਕਾਂ ਨੇ 'ਅੱਤਵਾਦ', 'ਫਾਸੀਵਾਦ' ਅਤੇ ਬੇਰਹਿਮੀ ਰੋਕਣ ਲਈ ਨਾਅਰੇਬਾਜ਼ੀ ਕੀਤੀ, ਜੋ ਕਿ ਸੜਕ ਦੇ ਪਾਰ ਸੁਣਾਈ ਦਿੱਤੀ, ਜਦੋਂਕਿ ਪ੍ਰਦਰਸ਼ਨਕਾਰੀਆਂ ਨੇ ਸਿੰਧ ਵਿਚ ਰਾਜਨੀਤਿਕ ਕਾਰਕੁੰਨਾਂ ਦੇ ਲਾਪਤਾ ਹੋਣ ਨੂੰ ਰੋਕਣ ਦੀ ਮੰਗ ਕਰਦਿਆਂ ਬੈਨਰ ਫੜੇ ਹੋਏ ਸਨ।

ਸਿੰਧ ਨੈਸ਼ਨਲ ਵੋਇਸ ਨੇ ਲਾਪਤਾ ਵਿਅਕਤੀਆਂ ਦੀ ਇਕ ਲੰਬੀ ਸੂਚੀ ਸਾਂਝੀ ਕੀਤੀ, ਜਿਸ ਵਿਚ ਨਵਾਬ ਮਹਿਰ, ਅਸਲਮ ਮਹੇਰੀ, ਐਜਾਜ਼ ਗਾਹੋ ਅਤੇ ਹਫੀਜ਼ ਪੀਰਜਾਡੋ ਦੇ ਨਾਂ ਸ਼ਾਮਲ ਹਨ। ਅਲ ਅਬੀਰੀਆ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਰਾਜਨੀਤਿਕ ਕਾਰਕੁੰਨ ਜੈ ਸਿੰਧ ਮੁਤਹਿਦਾ ਮਹਾਜ (ਜੇ. ਐੱਸ. ਐੱਮ.) ਨਾਲ ਸਬੰਧਤ ਹਨ, ਜੋ ਵੱਖਵਾਦੀ ਰਾਜਨੀਤਿਕ ਪਾਰਟੀ ਹੈ ਅਤੇ ਪਾਕਿਸਤਾਨ ਤੋਂ ਵੱਖ ਹੋ ਕੇ ਸਿੰਧੂਦੇਸ਼ ਬਣਾਉਣਾ ਚਾਹੁੰਦੇ ਹਨ।
 
ਜੇ. ਐੱਸ. ਐੱਮ. ਦੇ ਚੇਅਰਮੈਨ ਸ਼ਫੀ ਬਰਫਾਤ, ਜੋ ਕਿ ਜਰਮਨੀ ਵਿਚ ਰਹਿ ਰਹੇ ਹਨ ,ਦੇ ਹਵਾਲੇ ਨਾਲ ਕਿਹਾ ਗਿਆ ਕਿ ਰੈਲੀ ਪਾਕਿਸਤਾਨ ਦੇ ਆਈ. ਐੱਸ. ਆਈ. ਅਤੇ ਫੌਜ ਵਲੋਂ ਅਗਵਾ ਕੀਤੇ ਗਏ ਰਾਜਨੀਤਿਕ ਕਾਰਕੁੰਨਾਂ ਦੀ ਸੁਰੱਖਿਅਤ ਰਿਹਾਈ ਲਈ ਕੀਤੀ ਗਈ ਸੀ। ਰੈਲੀ ਦੌਰਾਨ 7 ਪ੍ਰਦਰਸ਼ਨਕਾਰੀਆਂ ਨੂੰ ਗੁਪਤ ਏਜੰਸੀਆਂ ਨੇ ਚੁੱਕ ਲਿਆ।


Lalita Mam

Content Editor

Related News