ਸਿੰਧ ਸੂਬੇ ਦੇ CM ਦਾ ਦੋਸ਼ , ਫੰਡ ਨੂੰ ਲੈ ਕੇ ਗੱਲ ਕਰਨ ’ਤੇ ਇਮਰਾਨ ਹੋ ਜਾਂਦੇ ਨੇ ਬੋਲ਼ੇ
Thursday, Jun 10, 2021 - 06:24 PM (IST)
ਇਸਲਾਮਾਬਾਦ : ਪਾਕਿਸਤਾਨ ਵਿਚ ਸਿੰਧ ਸੂਬੇ ਵਿਚ ਵਿਕਾਸ ਯੋਜਨਾਵਾਂ ਵਿਚ ਹੋ ਰਹੀ ਦੇਰੀ ਲਈ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਕਿਹਾ ਕਿ ਇਮਰਾਨ ਖਾਨ ਤੋਂ ਵਿਕਾਸ ਯੋਜਨਾਵਾਂ ਲਈ ਫੰਡ ਦੀ ਮੰਗ ਜਾਂ ਉਨ੍ਹਾਂ ਨੂੰ ਲਿਖਣਾ ਕਿਸੇ ਬੋਲੇ ਨਾਲ ਗੱਲਬਾਤ ਕਰਨ ਦੇ ਸਮਾਨ ਹੈ।
ਇਹ ਵੀ ਪੜ੍ਹੋ: ਘਰ ’ਚ ਬਿਨਾਂ ਮਾਸਕ ਗੱਲਬਾਤ ਨਾਲ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਜ਼ਿਆਦਾ: ਅਧਿਐਨ
ਇਸ ਹਫ਼ਤੇ ਰਾਸ਼ਟਰੀ ਇਕਨਾਮਿਕ ਕਮੇਟੀ ਨਾਲ ਹੋਈ ਬੈਠਕ ਵਿਚ ਮੁਰਾਦ ਅਲੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਸਿੰਧ ਸੂਬੇ ਦੀਆਂ ਵਿਕਾਸ ਯੋਜਨਾਵਾਂ ਦੀ ਚਿੰਤਾ ਹੈ। ਫੰਡ ਨਾ ਹੋਣ ਦੀ ਵਜ੍ਹਾ ਨਾਲ ਇਸ ਵਿਚ ਦੇਰੀ ਹੋ ਰਹੀ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਇਸ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਮੁਰਾਦ ਅਲੀ ਸ਼ਾਹ ਨੇ ਕਿਹਾ ਕਿ ‘ਅਸੀਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਸਾਨੂੰ ਵਿਕਾਸ ਲਈ ਪੈਸੇ ਦੇਵੇ ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਇਕ ਸਾਲ ਵਿਚ ਵਿਕਾਸ ਕਰਕੇ ਦਿਖਾ ਦੇਵਾਂਗੇ ਪਰ ਅਜੇ ਤੱਕ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।’
ਇਹ ਵੀ ਪੜ੍ਹੋ: ‘ਟੀਕਾ ਲਗਵਾਓ, ਗਾਂਜਾ ਪਾਓ’- ਵੈਕਸੀਨੇਸ਼ਨ ਦੀ ਰਫ਼ਤਾਰ ਵਧਾਉਣ ਲਈ ਅਨੋਖਾ ਆਫ਼ਰ
ਮੁਰਾਦ ਅਲੀ ਸ਼ਾਹ ਨੇ ਕਿਹਾ ਕਿ ਵਿੱਤ ਵਿਭਾਗ ਨੇ ਪੰਜਾਬ ਦੇ ਖੇਤਰਾਂ ਵਿਚ ਹੋਣ ਵਾਲੇ ਵਿਕਾਸ ਕੰਮਾਂ ਲਈ ਲੋੜੀਂਦਾ ਫੰਡ ਜਾਰੀ ਕੀਤਾ ਹੈ, ਇਸ ਵਿਚ 10 ਖ਼ੈਬਰ ਪਖ਼ਤੂਨਖਵਾ ਲਈ, 29 ਬਲੂਚਿਤਸਾਨ ਲਈ ਅਤੇ ਸਿਰਫ਼ 2 ਸਿੰਧ ਲਈ ਸੀ। ਇਹ ਸੂਬਾ ਦੇਸ਼ ਨੂੰ 70 ਫ਼ੀਸਦੀ ਰੈਵੀਨਿਊ ਦਿੰਦਾ ਹਾਂ ਪਰ ਉਸ ਦੀ ਅਣਦੇਖੀ ਕੀਤੀ ਗਈ। ਸ਼ਾਹ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਸਿਰਫ਼ 7 ਬਿਲੀਅਨ ਹੀ ਸਿੰਧ ਦੇ ਵਿਕਾਸ ਕੰਮਾਂ ਲਈ ਦਿੱਤੇ। ਇਸ ਮਾਮਲੇ ਵਿਚ ਮੁੱਖ ਮੰਤਰੀ ਨੇ ਇਮਰਾਨ ਖਾਨ ਨੂੰ ਪੱਤਰ ਲਿਖਿਆ ਅਤੇ ਸਿੰਧ ਦੇ ਨਾਗਰਿਕਾਂ ਦੀ ਅਣਦੇਖੀ ਕਰਨ ਦੀ ਸ਼ਿਕਾਇਤ ਵੀ ਕੀਤੀ।
ਇਹ ਵੀ ਪੜ੍ਹੋ: ਸਨਕੀ ਕਿਮ ਜੋਂਗ ਨਾਲ ਮਿਲ ਕੇ ਪ੍ਰਮਾਣੂ ਤਾਕਤ ਵਧਾ ਰਿਹਾ ਹੈ ਪਾਕਿ