ਪਾਕਿ : ਸ਼ਹਿਬਾਜ਼ ਸ਼ਰੀਫ ਨੇ PAC ਦੇ ਪ੍ਰਮੁੱਖ ਅਹੁਦੇ ਤੋਂ ਦਿੱਤਾ ਅਸਤੀਫਾ

11/21/2019 12:41:02 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਪੀ.ਐੱਮ.ਐੱਲ.—ਐੱਨ. ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੇ ਪਬਲਿਕ ਅਕਾਊਂਟ ਕਮੇਟੀ (PAC) ਦੇ ਪ੍ਰਮੁੱਖ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸ਼ੇਖੂਪੁਰਾ ਦੇ ਰਾਣਾ ਤਨਵੀਰ ਹੁਸੈਨ ਨੂੰ ਆਪਣੀ ਪਾਰਟੀ ਤੋਂ ਐੱਮ.ਐੱਨ.ਏ. ਨਾਮਜ਼ਦ ਕੀਤਾ ਹੈ। ਇਕ ਅੰਗਰੇਜ਼ੀ ਅਖਬਾਰ ਡਾਨ ਦੀ ਖਬਰ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਨਾਲ ਲੰਡਨ ਜਾਣ ਤੋਂ ਇਕ ਦਿਨ ਪਹਿਲਾਂ ਪੀ.ਐੱਮ.ਐੱਲ.-ਐੱਨ. ਸੁਪਰੀਮੋ ਨੇ 18 ਨਵੰਬਰ ਨੂੰ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। 

ਆਪਣੇ ਅਸਤੀਫੇ ਵਿਚ ਸ਼ਹਿਬਾਜ਼ ਨੇ ਅਹੁਦੇ ਲਈ ਤਨਵੀਰ ਦਾ ਨਾਮ ਪੇਸ਼ ਰਕਦਿਆਂ ਕਿਹਾ ਕਿ ਇਹ ਸੰਯੁਕਤ ਵਿਰੋਧੀ ਦਲਾਂ ਵੱਲੋਂ ਤੈਅ ਕੀਤਾ ਗਿਆ ਹੈ। ਜਦਕਿ ਪੀ.ਐੱਮ.ਐੱਲ.-ਐੱਨ. ਨੇ ਦਾਅਵਾ ਕੀਤਾ ਹੈ ਕਿ ਉਸ ਨੇ ਤਨਵੀਰ ਦੀ ਨਾਮਜ਼ਦਗੀ 'ਤੇ ਹੋਰ ਵਿਰੋਧੀ ਸਮੂਹਾਂ ਤੋਂ ਸਲਾਹ ਲਈ ਹੈ। ਪਾਕਿਸਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ ਕਿਹਾ ਕਿ ਤਨਵੀਰ ਦੀ ਨਾਮਜ਼ਦਗੀ ਤੋਂ ਪਹਿਲਾਂ ਉਨ੍ਹਾਂ ਨੂੰ ਬੋਰਡ ਵਿਚ ਨਹੀਂ ਲਿਆ ਗਿਆ ਸੀ। ਨੈਸ਼ਨਲ ਅਸੈਂਬਲੀ 28 ਨਵੰਬਰ ਨੂੰ ਆਪਣੇ ਨਵੇਂ ਪ੍ਰਮੁੱਖ ਦੀ ਚੋਣ ਲਈ ਪਬਲਿਕ ਅਕਾਊਂਟ ਕਮੇਟੀ ਦੀ ਬੈਠਕ ਬੁਲਾਏਗੀ। ਪੀ.ਏ.ਸੀ. ਗੈਰ ਕਾਰਜਸ਼ੀਲ ਰਹੀ ਹੈ ਕਿਉਂਕਿ ਸ਼ਹਿਬਾਜ਼ ਨੇ ਲੱਗਭਗ ਛੇ ਮਹੀਨੇ ਤੱਕ ਆਪਣੀ ਬੈਠਕ ਦੀ ਪ੍ਰਧਾਨਗੀ ਨਹੀਂ ਕੀਤੀ।


Vandana

Content Editor

Related News