ਅਫਗਾਨਿਸਤਾਨ ’ਚ ਪਾਕਿ ਦਾ ਰਣਨੀਤਕ ਹਿੱਤ ਭਾਰਤੀ ਪ੍ਰਭਾਵ ਦਾ ਮੁਕਾਬਲਾ ਕਰਨਾ : ਅਮਰੀਕਾ

Sunday, Aug 22, 2021 - 04:01 PM (IST)

ਵਾਸ਼ਿੰਗਟਨ (ਭਾਸ਼ਾ)- ਅਫਗਾਨਿਸਤਾਨ ਵਿਚ ਪਾਕਿਸਤਾਨ ਦੇ ਰਣਨੀਤਕ ਸੁਰੱਖਿਆ ਉਦੇਸ਼ ਲਗਭਗ ਯਕੀਨੀ ਤੌਰ ’ਤੇ ਭਾਰਤੀ ਪ੍ਰਭਾਵ ਦਾ ਮੁਕਾਬਲਾ ਕਰਨਾ ਅਤੇ ਪਾਕਿਸਤਾਨੀ ਖੇਤਰ ਵਿਚ ਅਫਗਾਨ ਗ੍ਰਹਿਯੁੱਧ ਦੇ ਅਪ੍ਰਤੱਖ ਅਸਰ ਨੂੰ ਘੱਟ ਕਰਨਾ ਹੈ।

ਅਮਰੀਕੀ ਵਿਦੇਸ਼ ਮੰਤਰਾਲਾ ਨੇ ਇੰਸਪੈਕਟਰ ਜਨਰਲ ਦਫਤਰ ਨੇ ਕਿਹਾ ਕਿ ਤਾਲਿਬਾਨ ਨਾਲ ਸਬੰਧ ਬਰਕਰਾਰ ਰੱਖਦੇ ਹੋਏ ਪਾਕਿਸਤਾਨ ਨੇ ਸ਼ਾਂਤੀ ਵਾਰਤਾਵਾਂ ਨੂੰ ਸਮਰਥਨ ਦੇਣਾ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਸਰਕਾਰ ਚਿੰਤਤ ਹੈ ਕਿ ਅਫਗਾਨਿਸਤਾਨ ਵਿਚ ਗ੍ਰਹਿਯੁੱਧ ਦਾ ਪਾਕਿਸਤਾਨ ’ਤੇ ਅਸਥਿਰ ਪ੍ਰਭਾਵ ਪਵੇਗਾ, ਜਿਸ ਵਿਚ ਸ਼ਰਨਾਰਥੀਆਂ ਦੀ ਆਮਦ ਵਧਣ ਦੀ ਉਮੀਦ ਹੈ।


ਤਾਲਿਬਾਨ ਤੇ ਅੱਤਵਾਦ ਨੂੰ ਰੋਕਣ ’ਚ ਭਾਰਤ-ਅਮਰੀਕਾ ਸਾਂਝੇਦਾਰੀ ਜ਼ਿਆਦਾ ਅਹਿਮ : ਖੰਨਾ

ਅਮਰੀਕਾ ਦੇ ਪ੍ਰਭਾਵਸ਼ਾਲੀ ਸੰਸਦ ਮੈਂਬਰ ਭਾਰਤੀ ਮੂਲ ਦੇ ਰੋ ਖੰਨਾ ਨੇ ਕਿਹਾ ਕਿ ਤਾਲਿਬਾਨ ਅਤੇ ਅੱਤਵਾਦ ਨੂੰ ਰੋਕਣ ਲਈ ਭਾਰਤ ਅਤੇ ਅਮਰੀਕਾ ਵਿਚਾਲੇ ਰਣਨੀਤਕ ਸਾਂਝੇਦਾਰੀ ਪਹਿਲਾਂ ਤੋਂ ਕਿਤੇ ਜ਼ਿਆਦਾ ਅਹਿਮ ਹੈ। ਖੰਨਾ ਨੇ ਟਵੀਟ ਕੀਤਾ ਕਿ ਰਾਸ਼ਟਰੀ ਸੁਰੱਖਿਆ ਦੇ ਮੁੱਦੇ ’ਤੇ ਭਾਰਤ-ਅਮਰੀਕਾ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਉਹ ਭਾਰਤ ਕਾਕਸ ਦੀ ਅਗਵਾਈ ਨਾਲ ਮਿਲਕੇ ਕੰਮ ਕਰਨਗੇ।


Vandana

Content Editor

Related News