ਪਾਕਿਸਤਾਨ ਦੇ ਸੀਨੀਅਰ ਵਿਰੋਧੀ ਧਿਰ ਦੇ ਨੇਤਾ ਫਵਾਦ ਚੌਧਰੀ ਗ੍ਰਿਫ਼ਤਾਰ

Wednesday, Jan 25, 2023 - 10:48 AM (IST)

ਪਾਕਿਸਤਾਨ ਦੇ ਸੀਨੀਅਰ ਵਿਰੋਧੀ ਧਿਰ ਦੇ ਨੇਤਾ ਫਵਾਦ ਚੌਧਰੀ ਗ੍ਰਿਫ਼ਤਾਰ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਵਿਚ ਵਧਦੇ ਸਿਆਸੀ ਤਣਾਅ ਦਰਮਿਆਨ ਪਾਕਿਸਤਾਨੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੇ ਸੀਨੀਅਰ ਆਗੂ ਫਵਾਦ ਚੌਧਰੀ ਨੂੰ ਗ੍ਰਿਫ਼ਤਾਰ ਕਰ ਲਿਆ। ਪਾਰਟੀ ਨੇਤਾ ਫਾਰੂਖ ਹਬੀਬ ਨੇ ਕਿਹਾ ਕਿ ਚੌਧਰੀ ਨੂੰ ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ 'ਚ ਲਿਆ ਗਿਆ। ਹਬੀਬ ਨੇ ਟਵੀਟ ਕੀਤਾ ਕਿ ''ਇਹ ਆਯਤਿਤ ਸਰਕਾਰ ਪਾਗਲ ਹੋ ਗਈ ਹੈ।'' 

ਪਾਰਟੀ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਕੁਝ ਵੀਡੀਓ ਵੀ ਪੋਸਟ ਕੀਤੇ ਗਏ ਜਿਹਨਾਂ ਵਿਚ ਪੁਲਸ ਦੀਆਂ ਗੱਡੀਆਂ ਨੂੰ ਦਿਖਾਈਆਂ ਗਈਆਂ ਹਨ। ਜਿਸ 'ਤੇ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਵਿਚ ਪੁਲਸ ਚੌਧਰੀ ਨੂੰ ਗ੍ਰਿਫ਼ਤਾਰ ਕਰ ਕੇ ਲਿਜਾ ਰਹੀ ਹੈ। ਚੌਧਰੀ (52) ਨੂੰ ਅਟਕਲਾਂ ਦੇ ਵਿਚਕਾਰ ਗ੍ਰਿਫ਼ਤਾਰ ਕੀਤਾ ਗਿਆ ਸੀ ਕਿ ਸਰਕਾਰ ਪੀਟੀਆਈ ਦੇ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ 'ਚ ਵਾਲੰਟੀਅਰ ਵਜੋਂ ਕੰਮ ਕਰ ਰਹੇ ਦੋ ਬ੍ਰਿਟਿਸ਼ ਨਾਗਰਿਕਾਂ ਦੀ ਮੌਤ 

ਇਨ੍ਹਾਂ ਅਟਕਲਾਂ ਦੇ ਚੱਲਦਿਆਂ ਲਾਹੌਰ ਸਥਿਤ ਇਮਰਾਨ ਖਾਨ ਦੀ ਜ਼ਮਾਨ ਪਾਰਕ ਸਥਿਤ ਰਿਹਾਇਸ਼ 'ਤੇ ਵੱਡੀ ਗਿਣਤੀ 'ਚ ਪਾਰਟੀ ਵਰਕਰ ਇਕੱਠੇ ਹੋਏ। ਚੌਧਰੀ ਦੀ ਗ੍ਰਿਫ਼ਤਾਰੀ ਨੇ ਪਾਕਿਸਤਾਨ ਵਿੱਚ ਸਿਆਸੀ ਤਣਾਅ ਹੋਰ ਵਧਾ ਦਿੱਤਾ ਹੈ, ਜਿੱਥੇ ਇਮਰਾਨ ਖਾਨ ਦੀ ਅਗਵਾਈ ਵਾਲੀ ਵਿਰੋਧੀ ਧਿਰ ਮੱਧਕਾਲੀ ਚੋਣਾਂ ਦੀ ਮੰਗ ਕਰ ਰਹੀ ਹੈ। ਪਾਕਿਸਤਾਨ ਵਿੱਚ ਅਗਸਤ ਵਿੱਚ ਆਮ ਚੋਣਾਂ ਹੋਣੀਆਂ ਹਨ। ਹਾਲਾਂਕਿ ਖਾਨ ਸਨੈਪ ਚੋਣਾਂ ਕਰਵਾਉਣ ਦੀ ਮੰਗ ਕਰ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News