ਪਾਕਿ ਦੇ ਗ੍ਰਹਿ ਮੰਤਰੀ ਬੋਲੇ- ਲਾਂਗ ਮਾਰਚ ਕੱਢਿਆ ਤਾਂ ਇਮਰਾਨ ਨੂੰ ਉਲਟਾ ਟੰਗ ਦੇਵੇਗੀ ਸਰਕਾਰ
Saturday, Oct 15, 2022 - 11:20 AM (IST)

ਇਸਲਾਮਾਬਾਦ (ਏ. ਐੱਨ. ਆਈ.) - ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾਹ ਖਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸਲਾਮਾਬਾਦ ਵਿਚ ਆਪਣਾ ਲਾਂਗ ਮਾਰਚ ਕੱਢਿਆ ਤਾਂ ਪਾਕਿਸਤਾਨ ਸਰਕਾਰ ਉਨ੍ਹਾਂ ਨੂੰ ਉਲਟਾ ਟੰਗ ਦੇਵੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਨੂੰ ਨਹੀਂ ਪਤਾ ਹੈ ਕਿ ਸਰਕਾਰ ਇਸ ਵਾਰ ਉਨ੍ਹਾਂ ਦੇ ਨਾਲ ਕੀ ਕਰਨ ਦੀ ਯੋਜਨਾ ਬਣਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਭੀੜ ਦੇ ਸਾਹਮਣੇ ਸਰਕਾਰ ਕਿਸੇ ਦੇ ਜੀਵਨ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਦੇ ਸਕਦੀ। ਰਾਣਾ ਸਨਾਉੱਲਾਹ ਦੀ ਇਹ ਟਿੱਪਣੀ ਓਦੋਂ ਆਈ ਹੈ ਜਦੋਂ ਇਮਰਾਨ ਖਾਨ ਨੇ ਉਨ੍ਹਾਂ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਪੀ. ਟੀ. ਆਈ. ਆਪਣੇ ਅਗਲੇ ਕਦਮ ਨਾਲ ਉਨ੍ਹਾਂ ਨੂੰ ਹੈਰਾਨ ਕਰ ਦੇਵੇਗੀ।