ਬੰਗਲਾਦੇਸ਼ ''ਚ ਹੋਏ ਦੰਗਿਆਂ ਪਿੱਛੇ ਪਾਕਿਸਤਾਨ ਦਾ ਹੱਥ ! ਐਕਟਿਵ ਹੋਇਆ ''ਢਾਕਾ ਸੈੱਲ''

Tuesday, Dec 23, 2025 - 02:09 PM (IST)

ਬੰਗਲਾਦੇਸ਼ ''ਚ ਹੋਏ ਦੰਗਿਆਂ ਪਿੱਛੇ ਪਾਕਿਸਤਾਨ ਦਾ ਹੱਥ ! ਐਕਟਿਵ ਹੋਇਆ ''ਢਾਕਾ ਸੈੱਲ''

ਇੰਟਰਨੈਸ਼ਨਲ ਡੈਸਕ: ਬੰਗਲਾਦੇਸ਼ ਢਾਕਾ 'ਚ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਚਲ ਰਹੀ ਹਿੰਸਾ 'ਚ ਵੱਡੀ ਖਬਰ ਸਾਹਮਣੇ ਆਈ ਹੈ ਕਿ ਹਿੰਸਾ ਦੇ ਪਿੱਛੇ ਪਾਕਿਸਤਾਨੀ ਫੌਜ ਦਾ ਹੱਥ ਹੈ। ਪਾਕਿਸਤਾਨ ਦੇ ਨਵੇਂ ਚੀਫ ਆਸਿਮ ਮੁਨੀਰ ਨੇ ਹਿੰਸਾ ਦਾ ਫਾਇਦਾ ਉਠਾਉਂਦਿਆਂ ਬੰਗਲਾਦੇਸ਼ 'ਚ ਆਈ.ਐਸ.ਆਈ. (ISI) ਢਾਕਾ ਸੈਲ ਐਕਟਿਵ ਕਰ ਦਿੱਤਾ ਹੈ ਜਿਸ ਕਰਕੇ ਬੰਗਲਾਦੇਸ਼ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਉਪਰ ਤਖਤਾਪਲਟ ਦਾ ਖਤਰਾ ਮੰਡਰਾਅ ਰਿਹਾ ਹੈ।

ਆਸਿਮ ਨੇ ਕਦੋਂ ਬਣਾਇਆ ਢਾਕਾ ਸੈਲ ?
ਮੁਨੀਰ ਦੇ ਇਸ਼ਾਰੇ 'ਤੇ ISI ਨੇ ਪਿਛਲੇ ਸਾਲ ਨਵੰਬਰ 'ਚ ਢਾਕਾ ਸੈਲ ਦਾ ਗਠਨ ਕੀਤਾ ਸੀ ਅਤੇ ਬੰਗਲਾਦੇਸ਼ 'ਚ ਹੋ ਰਹੀ ਹਿੰਸਾ ਦੇ ਪਿੱਛੇ ਢਾਕਾ ਸੈਲ ਦਾ ਵੱਡਾ ਰੋਲ ਸਾਹਮਣੇ ਆਇਆ ਹੈ ਅਤੇ ਮੁਨੀਰ ਦਾ ਢਾਕਾ ਸੈਲ ਢਾਕਾ 'ਚ ਮੌਜੂਦ ਪਾਕਿਸਤਾਨੀ ਹਾਈ ਕਮਿਸ਼ਨ ਲਈ ਕੰਮ ਕਰ ਰਿਹਾ ਹੈ ਜਿਸਦੀ ਕਮਾਨ ਇਕ ਪਾਕਿਸਤਾਨੀ ਬ੍ਰਿਗੇਡੀਅਰ ਸੰਭਾਲ ਰਿਹਾ ਹੈ ਅਤੇ ਇਸ ਸਪੈਸ਼ਲ ਵਿੰਗ 'ਚ ਬ੍ਰਿਗੇਡੀਅਰ ਤੋਂ ਇਲਾਵਾ ਕਈ ਹੋਰ ਪਾਕਿਸਤਾਨੀ ਅਫਸਰ ਕੰਮ ਕਰ ਰਹੇ ਹਨ।

ਕੱਟੜਵਾਦੀਆਂ ਨੂੰ ਸੱਤਾ 'ਚ ਲਿਆਉਣਾ ਮੁੱਖ ਮਕਸਦ
ਢਾਕਾ ISI ਦਾ ਮੁੱਖ ਮਕਸਦ ਬੰਗਲਾਦੇਸ਼ ਦੀ ਸੱਤਾ 'ਤੇ ਕੱਟੜਪੰਥੀਆਂ ਦੀ ਜਮਾਤ-ਏ-ਇਸਲਾਮੀ ਨੂੰ ਕਾਬਜ਼ ਕਰਨਾ ਹੈ। ਮੁਹੰਮਦ ਯੂਨਸ ਦੇ ਜਰੀਏ ISI ਇਕ ਅਜਿਹਾ ਮਾਹੌਲ ਬਣਾਉਣਾ ਚਾਹੁੰਦੇ ਹਨ ਜਿਸ 'ਚ ਬੰਗਲਾਦੇਸ਼ ਚੋਣਾਂ 'ਚ ਜਮਾਤ ਨੂੰ ਭਾਰੀ ਬਹੁਮਤ ਮਿਲੇ ਅਤੇ ਬੰਗਲਾਦੇਸ਼ 'ਚ ਕੱਟੜਪੰਥੀਆਂ ਦੀ ਸਰਕਾਰ ਬਣੇ ਜਿਸਦਾ ਸਿੱਧਾ ਫਾਇਦਾ ਪਾਕਿਸਤਾਨ ਨੂੰ ਹੋਵੇਗਾ। ਢਾਕਾ ਸੈਲ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਹਰ ਮਹੀਨੇ 20 ਕਰੋੜ ਟਕਾ ਬੰਗਲਾਦੇਸ਼ੀ ਕਰੰਸੀ ਖਰਚ ਕਰ ਰਿਹਾ ਹੈ ਜਿਹੜਾ ਪੈਸਾ ਸੈਲ ਕੋਲ ਡਰੱਗ ਦੀ ਤਸਕਰੀ ਅਤੇ ਭਾਰਤ ਤੋਂ ਨਕਲੀ ਨੋਟ ਧੰਦੇ ਤੋਂ ਪ੍ਰਾਪਤ ਹੁੰਦਾ ਹੈ।

ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ
ਹਾਲ ਹੀ 'ਚ 12 ਦਸੰਬਰ ਨੂੰ ਇਨਕਲਾਬ ਮੰਚ ਦੇ ਮੁੱਖ ਨੇਤਾ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਬੰਗਲਾਦੇਸ਼ 'ਚ ਹਾਦੀ ਸਮਰਥਕਾਂ ਵੱਲੋਂ ਹਿੰਸਾ ਦਾ ਪ੍ਰਦਰਸ਼ਨ ਕਰਦੇ ਹੋਏ ਕਈ ਅਖਬਾਰਾਂ ਦੇ ਦਫਤਰਾਂ ਨੂੰ ਸਾੜ ਦਿੱਤਾ ਗਿਆ। ਦੂਸਰੇ ਪਾਸੇ ਈਸ਼ਨਿੰਦਾ ਦੇ ਦੋਸ਼ 'ਚ ਇਕ ਨੌਜਵਾਨ ਦੀ ਕੁੱਟਮਾਰ ਕਰਕੇ ਉਸਦੀ ਲਾਸ਼ ਨੂੰ ਦਰੱਖਤ ਨਾਲ ਟੰਗ ਕੇ ਸਾੜ ਦਿੱਤਾ ਗਿਆ ਸੀ। ਪਾਕਿ ਸੈਨਾ ਮੁਖੀ ਮੁਨੀਰ ਇਸੇ ਹਿੰਸਾ ਦੇ ਚੱਲਦੇ ਇਕ ਹੋਰ ਦਾਅ ਲਗਾ ਕੇ ਕਿਸੇ ਵੀ ਕੀਮਤ 'ਤੇ ਬੰਗਲਾਦੇਸ਼ 'ਚ ਭਾਰਤ ਵਿਰੋਧੀ ਸਰਕਾਰ ਬਣਾ ਕੇ ਕੱਟੜਵਾਦ ਹੋਰ ਵਧਾਉਣ ਦੀ ਫਿਰਾਕ 'ਚ ਹਨ।


author

DILSHER

Content Editor

Related News