ਚੀਨ ਨਾਲ ਪਾਕਿਸਤਾਨ ਦੀ ਵਧ ਰਹੀ ਰਣਨੀਤਕ ਭਾਈਵਾਲੀ : ਹਿਨਾ ਰੱਬਾਨੀ

09/01/2022 5:22:56 PM

ਇਸਲਾਮਾਬਾਦ—ਪਾਕਿਸਤਾਨ ਦੀ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਨੇ ਕਿਹਾ ਕਿ ਚੀਨ ਨਾਲ ਦੇਸ਼ ਦੀ ਕਰੀਬੀ ਰਣਨੀਤਕ ਭਾਈਵਾਲੀ ਵਧ ਰਹੀ ਹੈ। ਹਿਨਾ ਰੱਬਾਨੀ ਪਾਕਿਸਤਾਨ-ਚੀਨ ਸੰਸਥਾ ਵੱਲੋਂ ਆਯੋਜਿਤ ਚੀਨ ਦੀ ਕਮਿਊਨਿਸਟ ਪਾਰਟੀ ਦੀ ਆਗਾਮੀ 20ਵੀਂ ਰਾਸ਼ਟਰੀ ਕਾਂਗਰਸ ਲਈ ਆਯੋਜਿਤ ਹੋਣ ਵਾਲੇ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਆਪਣੇ ਸੰਬੋਧਨ ’ਚ ਖਾਰ ਨੇ ਇਸਲਾਮਾਬਾਦ ਦੀ ਬੀਜਿੰਗ ਦੇ ਨਾਲ ਨਜ਼ਦੀਕੀ ਸਬੰਧਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਿਦੇਸ਼ ਨੀਤੀ ਦਾ ਆਧਾਰ ਚੀਨ ਰਿਹਾ ਹੈ, ਜਿਸ ਨੂੰ ਲੈ ਕੇ ਰਾਜਨੀਤੀ ’ਚ ਮੱਤਭੇਦ ਸੀ।

ਇਹ ਖ਼ਬਰ ਵੀ ਪੜ੍ਹੋ : ਹੁਣ ਹਾਈਕੋਰਟ ’ਚ ਪੇਸ਼ ਨਹੀਂ ਹੋਣਗੇ ਪੁਲਸ ਜਾਂਚ ਅਧਿਕਾਰੀ, AG ਘਈ ਨੇ DGP ਨੂੰ ਲਿਖਿਆ ਪੱਤਰ

ਚੀਨ ਨਾਲ ਪਾਕਿਸਤਾਨ ਦੇ ਸਬੰਧਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਬਕਾ ਪ੍ਰਧਾਨ ਮੰਤਰੀ ਜ਼ੁਲਿਫ਼ਕਾਰ ਅਲੀ ਭੁੱਟੋ ਦੀ ਦੇਣ ਹੈ ਅਤੇ ਉਨ੍ਹਾਂ ਤੋਂ ਬਾਅਦ ਆਈ ਕਿਸੇ  ਸਰਕਾਰ ਨੇ ਇਸ ਮੂਲ ਸਿਧਾਂਤ ਨੂੰ ਨਹੀਂ ਬਦਲਿਆ। ਉਨ੍ਹਾਂ ਅੱਗੇ ਕਿਹਾ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਸ਼ੁਰੂ ਕੀਤੀਆਂ ਪਹਿਲਕਦਮੀਆਂ ’ਚ ਇਹ ਗੱਲ ਸਾਬਤ ਹੁੰਦੀ ਹੈ ਕਿ ਚੀਨ ਲੋਕਾਂ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਪਹਿਲ ਦਿੰਦਾ ਹੈ, ਚਾਹੇ ਉਹ ਵਿਸ਼ਵ ਪੱਧਰੀ ਵਿਕਾਸ ਹੋਵੇ ਜਾਂ ਵਿਸ਼ਵ ਪੱਧਰੀ ਸੁਰੱਖਿਆ ਦੀ।

ਇਹ ਖ਼ਬਰ ਵੀ ਪੜ੍ਹੋ : ਹੁਣ ਨਹੀਂ ਹੋਵੇਗਾ ਸਰਕਾਰੀ ਬੱਸਾਂ ’ਚੋਂ ਤੇਲ ਚੋਰੀ, ਟਰਾਂਸਪੋਰਟ ਮੰਤਰੀ ਭੁੱਲਰ ਨੇ ਚੁੱਕਿਆ ਅਹਿਮ ਕਦਮ

ਦੱਸ ਦੇਈਏ ਕਿ ਪਾਕਿਸਤਾਨ ’ਚ ਹਰ ਪੰਜ ਸਾਲ ’ਚ ਇਹ ਕਾਂਗਰਸ ਆਯੋਜਿਤ ਕੀਤੀ ਜਾਂਦੀ ਹੈ, ਜਿਸ ’ਚ ਦੇਸ਼ ਦੇ ਭਵਿੱਖ ਬਾਰੇ ਚਰਚਾ ਹੁੰਦੀ ਹੈ। ਨਾਲ ਹੀ ਇਸ ’ਚ ਅਗਲੇ ਪੰਜ ਸਾਲਾਂ ਲਈ ਤਰਜੀਹਾਂ ਵੀ ਤੈਅ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਚੀਨ ਦੇ ਦੋ ਪੜਾਵਾਂ ’ਚ ਵਿਕਾਸ ਦੀ ਯੋਜਨਾ ਵੀ ਤੈਅ ਹੁੰਦੀ ਹੈ। ਸਮਾਗਮ ’ਚ ਪਾਕਿਸਤਾਨ ’ਚ ਚੀਨ ਦੇ ਰਾਜਦੂਤ ਨੋਂਗ ਰੋਂਗ ਵੀ ਮੌਜੂਦ ਸਨ। ਉਨ੍ਹਾਂ ਨੇ ਨੈਸ਼ਨਲ ਪੀਪਲਜ਼ ਕਾਂਗਰਸ ’ਤੇ ਕਿਹਾ ਕਿ ਸਾਲ ’ਚ ਹੋਣ ਵਾਲੇ ਇਸ ਸਮਾਗਮ ’ਚ ਅਹਿਮ ਸਿਆਸੀ ਏਜੰਡਿਆਂ ’ਤੇ ਗੱਲ ਹੁੰਦੀ ਹੈ।


Manoj

Content Editor

Related News