ਪਾਕਿਸਤਾਨ ਦੇ ਸਾਬਕਾ ਸੈਨਾ ਮੁਖੀ ਜਾਵੇਦ ਬਾਜਵਾ ਦੀਆਂ ਵੱਧ ਸਕਦੀਆਂ ਹਨ ਮੁਸ਼ਕਿਲਾਂ, ਦਾਇਰ ਹੋਈ ਇਹ ਪਟੀਸ਼ਨ

04/02/2023 12:27:01 PM

ਗੁਰਦਾਸਪੁਰ (ਵਿਨੋਦ)- ਇਸਲਾਮਾਬਾਦ ਹਾਈਕੋਰਟ ’ਚ ਇਕ ਪਟੀਸ਼ਨ ਦਾਇਰ ਹੋਈ ਹੈ, ਜਿਸ ਵਿਚ ਪਾਕਿਸਤਾਨ ਦੇ ਸਾਬਕਾ ਸੈਨਾ ਮੁਖੀ ਕਮਰ ਜਾਵੇਦ ਬਾਜਵਾ, ਆਈ. ਐੱਸ. ਆਈ. ਦੇ ਸਾਬਕਾ ਚੀਫ਼ ਫ਼ੈਜ ਹਮੀਦ ਅਤੇ ਦੋ ਪੱਤਰਕਾਰਾਂ ਖ਼ਿਲਾਫ਼ ਕੁਝ ਖੁਲਾਸੇ ਕਰਨ ਲਈ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਸੂਤਰਾਂ ਅਨੁਸਾਰ ਆਤੀਫ਼ ਅਲੀ ਨਾਮ ਦੇ ਇਕ ਵਿਅਕਤੀ ਨੇ ਆਪਣੀ ਦਾਇਰ ਪਟੀਸ਼ਨ ਵਿਚ ਦਲੀਲ ਦਿੱਤੀ ਹੈ ਕਿ ਜਨਰਲ ਬਾਜਵਾ ਦਾ ਇੰਟਰਵਿਊ ਇਕ ਲਾਪ੍ਰਵਾਹੀ ਢੰਗ ਨਾਲ ਲਿਆ ਗਿਆ ਸੀ ਅਤੇ ਪੱਤਰਕਾਰ ਜਾਵੇਦ ਚੌਧਰੀ ਅਤੇ ਸਾਹਿਦ ਮੇਤਲਾ ਨੇ ਇਸ ਨੂੰ ਪ੍ਰਕਾਸ਼ਿਤ ਕਰਨ ਵਿਚ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ।

ਇਹ ਵੀ ਪੜ੍ਹੋ- ਡੌਂਕੀ ਲਗਾ ਕੇ ਇਟਲੀ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ, ਪਰਿਵਾਰ 'ਚ ਵਿਛੇ ਸੱਥਰ

ਪਟੀਸ਼ਨ ’ਚ ਕਿਹਾ ਗਿਆ ਹੈ ਕਿ ਇੰਟਰਵਿਊ ਵਿਚ ਕੀਤੇ ਗਏ ਖੁਲਾਸੇ ਸਰਕਾਰੀ ਸੀਕ੍ਰੇਟ ਐਕਟ ਦਾ ਅਵਗਾਮਨਾ ਹੈ ਅਤੇ ਬਗਾਵਤ ਅਤੇ ਅਸਹਿਮਤੀ ਨੂੰ ਭੜਕਾਉਣ ਦੇ ਸਮਾਨ ਸੀ। ਦਾਇਰ ਪਟੀਸ਼ਨ ’ਤੇ ਅਦਾਲਤ ਨੇ ਫ਼ੈਡਰਲ ਇਨਵੈਸਟੀਗੇਸ਼ਨ ਏਜੰਸੀ ਦੇ ਡਾਇਰੈਕਟਰ ਜਨਰਲ ਨੂੰ ਜਨਰਲ ਬਾਜਵਾ, ਜਨਰਲ ਫ਼ੈਜ ਅਤੇ ਦੋਵਾਂ ਪੱਤਰਕਾਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ।

ਇਹ ਵੀ ਪੜ੍ਹੋ- ਤਰਨਤਾਰਨ ਤੋਂ ਦੁਖਦਾਇਕ ਖ਼ਬਰ: ਭਿਆਨਕ ਹਾਦਸੇ 'ਚ ਫਤਿਹਪੁਰ ਬਦੇਸ਼ਾ ਦੇ ਸਰਪੰਚ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News