ਪਾਕਿਸਤਾਨ ਦੀ ਸਭ ਤੋਂ ਵੱਡੀ ਟਿਕ ਟਾਕ ਸਟਾਰ ਛੱਡੇਗੀ ਦੇਸ਼

Sunday, Oct 18, 2020 - 01:56 AM (IST)

ਪਾਕਿਸਤਾਨ ਦੀ ਸਭ ਤੋਂ ਵੱਡੀ ਟਿਕ ਟਾਕ ਸਟਾਰ ਛੱਡੇਗੀ ਦੇਸ਼

ਪੇਸ਼ਾਵਰ: ਪਾਕਿਸਤਾਨ ਵਲੋਂ ਚੀਨ ਦੇ ਸੋਸ਼ਲ ਮੀਡੀਆ ਐਪਲੀਕੇਸ਼ਨ ਟਿਕ ਟਾਕ 'ਤੇ ਰੋਕ ਲਗਾਉਣ ਦੇ ਕੁਝ ਹੀ ਦਿਨਾਂ ਬਾਅਦ ਦੇਸ਼ ਦੀ ਸਭ ਤੋਂ ਵੱਡੇ ਟਿਕ ਟਾਕ ਸਟਾਰ ਜੰਨਤ ਮਿਰਜ਼ਾ ਨੇ ਦੇਸ਼ ਛੱਡਣ ਦਾ ਐਲਾਨ ਕੀਤਾ ਹੈ। ਮਿਰਜ਼ਾ ਪਾਕਿਸਤਾਨ ਵਿੱਚ ਪਹਿਲੀ ਅਜਿਹੀ ਟਿਕ ਟਾਕ ਸਟਾਰ ਹੈ, ਜਿਸ ਨੂੰ 10 ਮਿਲੀਅਨ ਤੋਂ ਜ਼ਿਆਦਾ ਪ੍ਰਸ਼ੰਸਕ ਫਾਲੋ ਕਰਦੇ ਹਨ। ਇਸ ਖਬਰ ਨੇ ਮਿਰਜ਼ਾ ਦੇ ਲੱਖਾਂ ਪ੍ਰਸ਼ੰਸਕਾਂ ਨੂੰ ਮਾਯੂਸ ਕਰ ਦਿੱਤਾ ਹੈ। ਦਿ ਨਿਊਜ਼ ਇੰਟਰਨੈਸ਼ਨਲ ਅਨੁਸਾਰ ਜੰਨਤ ਦੇ ਇਸ ਫੈਸਲੇ 'ਤੇ ਇੱਕ ਪ੍ਰਸ਼ੰਸਕ ਨੇ ਸਵਾਲ ਚੁੱਕਦੇ ਹੋਏ ਪੁੱਛਿਆ, ਜੰਨਤ ਤੁਸੀ ਅਜਿਹਾ ਕਿਉਂ ਕਰ ਰਹੀ ਹੈ ਅਤੇ ਕਿਉਂ ਜਾਪਾਨ ਜਾ ਰਹੀ ਹੋ।

ਇਸਦੇ ਜਵਾਬ ਵਿੱਚ ਟਿਕਟਾਕ ਸਨਸਨੀ ਜੰਨਤ ਨੇ ਕਿਹਾ ਪਾਕਿਸਤਾਨ ਬਹੁਤ ਚੰਗਾ ਹੈ ਪਰ ਇੱਥੋਂ ਦੇ ਲੋਕਾਂ ਦੀ ਮਾਨਸਿਕਤਾ ਚੰਗੀ ਨਹੀਂ ਹੈ। 9 ਅਕਤੂਬਰ ਨੂੰ ਪਾਕਿਸਤਾਨ ਵੀ ਭਾਰਤ ਅਤੇ ਅਮਰੀਕਾ ਵਾਂਗ ਦੇਸ਼ਾਂ ਦੀ ਸੂਚੀ 'ਚ ਸ਼ਾਮਿਲ ਹੋ ਗਿਆ, ਜਿੰਨੇ ਚੀਨੀ ਐਪ TikTok 'ਤੇ ਰੋਕ ਲਗਾ ਦਿੱਤੀ ਹੈ।  ਪਾਕਿਸਤਾਨ ਦਾ ਇਲਜ਼ਾਮ ਹੈ ਕਿ ਇਸ ਐਪ ਜ਼ਰੀਏ ਅਸ਼ਲੀਲਤਾ ਫੈਲ ਰਹੀ ਸੀ ਅਤੇ ਇਸ ਦੀ ਵਜ੍ਹਾ ਨਾਲ ਰੇਪ ਅਤੇ ਬੱਚੀਆਂ ਦੇ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਵੱਧ ਰਹੀਆਂ ਸਨ। ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇੱਕ ਸਲਾਹਕਾਰ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਵੀ ਟਿਕਟਾਕ ਵਰਗੇ ਐਪ ਦੀ ਵਰਤੋਂ 'ਤੇ ਰੋਕ ਲਗਾਉਣਾ ਚਾਹੁੰਦੇ ਹਨ। ਭਾਰਤ 'ਚ ਇਸ ਨੂੰ ਕੁਝ ਮਹੀਨੇ ਪਹਿਲਾਂ ਗੱਲ ਕੀਤੀ ਜਾ ਚੁੱਕੀ ਹੈ।


author

Sunny Mehra

Content Editor

Related News