ਪਾਕਿਸਤਾਨ ਦੇ ਬੁਰੇ ਦਿਨ, ਲਗਾਤਾਰ ਡਿੱਗ ਰਹੀ ਹੈ ਰੁਪਏ ਦੀ ਕੀਮਤ

10/22/2021 1:02:20 AM

ਇਸਲਾਮਾਬਾਦ (ਇੰਟ.)–ਪਾਕਿਸਤਾਨ ਦੀ ਸਥਿਤੀ ਲਗਾਤਾਰ ਡਿੱਗ ਰਹੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਭਾਵੇਂ ਹੀ ਕਿੰਨੇ ਦਾਅਵੇ ਕਰਨ ਪਰ ਉਨ੍ਹਾਂ ਦਾ ਦੇਸ਼ ਹਰ ਮਾਮਲੇ ’ਚ ਪੱਛੜਦਾ ਜਾ ਰਿਹਾ ਹੈ। ਵਿਦੇਸ਼ੀ ਸੰਸਥਾਵਾਂ ਵਲੋਂ ਕਰਜ਼ੇ ’ਤੇ ਰੋਕ ਲਗਾਉਣ ਨਾਲ ਪਾਕਿਸਤਾਨ ਇਕ ਵੱਡੇ ਆਰਥਿਕ ਸੰਕਟ ਦੇ ਦੌਰ ’ਚੋਂ ਲੰਘ ਰਿਹਾ ਹੈ। ਇੱਥੋਂ ਦੀ ਮੁਦਰਾ ਦੀ ਵੈਲਿਊ ਲਗਭਗ ਖਤਮ ਹੋਣ ਕੰਢੇ ਹੈ। ਪਾਕਿਸਤਾਨੀ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ।ਇਕ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਇਕ ਰੁਪਏ ਦੀ ਕੀਮਤ ਸਿਰਫ 0.0058 ਡਾਲਰ ਹੈ। ਯਾਨੀ ਇਸ ਸਮੇਂ ਪਾਕਿਸਤਾਨੀ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 173.18 ਦੇ ਪੱਧਰ ’ਤੇ ਚੱਲ ਰਿਹਾ ਹੈ। ਇਹ ਗਿਰਾਵਟ ਲੰਮੇ ਸਮੇਂ ਤੋਂ ਚਲੀ ਆ ਰਹੀ ਹੈ। ਇਹ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬਿਟਕੁਆਈਨ 2021 ਦੇ ਅਖੀਰ ਤੱਕ 1 ਲੱਖ ਡਾਲਰ ਪ੍ਰਤੀ ਕੁਆਈਨ ’ਤੇ ਪਹੁੰਚ ਸਕਦੈ : ਮਾਹਿਰ

ਪਾਕਿਸਤਾਨ ਦੇ ਕੇਂਦਰੀ ਬੈਂਕ ਸਟੇਟ ਬੈਂਕ ਆਫ ਪਾਕਿਸਤਾਨ (ਐੱਸ. ਬੀ. ਪੀ.) ਨੇ ਦੇਸ਼ ਦੀ ਵਟਾਂਦਰਾ ਦਰ ’ਤੇ ਦਬਾਅ ਨੂੰ ਘੱਟ ਕਰਨ ਲਈ ਕਈ ਉਪਾਅ ਸ਼ੁਰੂ ਕੀਤੇ ਹਨ। ਇਸ ਤੋਂ ਬਾਅਦ ਵੀ ਪਾਕਿਸਤਾਨੀ ਮੁਦਰਾ ਦੀ ਗਿਰਾਵਟ ’ਚ ਕੋਈ ਸੁਧਾਰ ਨਹੀਂ ਆਇਆ ਹੈ। ਦੇਸ਼ ਦੇ ਆਰਥਿਕ ਸੰਕਟ ਨੂੰ ਦੇਖਦੇ ਹੋਏ ਡਾਲਰ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਪਾਕਿਸਤਾਨੀ ਕਰੰਸੀ ਦੇ ਮੁਕਾਬਲੇ ਡਾਲਰ ਮਜ਼ਬੂਤ ਹੋ ਰਿਹਾ ਹੈ।

ਵਧ ਰਿਹੈ ਆਰਥਿਕ ਸੰਕਟ
ਪਾਕਿਸਤਾਨ ਹਰ ਮੋਰਚੇ ’ਤੇ ਅਸਫਲ ਸਾਬਤ ਹੋ ਰਿਹਾ ਹੈ। ਇਨੀਂ ਦਿਨੀਂ ਇਹ ਦੇਸ਼ ਵੱਡੇ ਆਰਥਿਕ ਸੰਕਟ ਨਾਲ ਵੀ ਜੂਝ ਰਿਹਾ ਹੈ। ਪਾਕਿਸਤਾਨ ਨੂੰ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਵੱਡੀ ਮਾਤਰਾ ’ਚ ਵਿਦੇਸ਼ੀ ਫੰਡ ਦੀ ਲੋੜ ਹੈ। ਪਾਕਿਸਤਾਨ ਨੂੰ ਅਗਲੇ ਦੋ ਸਾਲਾਂ ਲਈ 51.6 ਬਿਲੀਅਨ ਡਾਲਰ ਯਾਨੀ ਲਗਭਗ 3,843 ਕਰੋੜ ਰੁਪਏ ਦੀ ਆਰਥਿਕ ਮਦਦ ਦੀ ਲੋੜ ਹੈ। ਖਸਤਾਹਾਲ ਹੁੰਦੇ ਪਾਕਿਸਤਾਨ ਬਾਰੇ ਖੁਦ ਉੱਥੋਂ ਦੇ ਹੀ ਇਕ ਅਖਬਾਰ ‘ਦਿ ਨਿਊਜ਼ ਇੰਟਰਨੈਸ਼ਨਲ’ ਨੇ ਖੁਲਾਸਾ ਕੀਤਾ ਹੈ। ਅਖਬਾਰ ਮੁਤਾਬਕ ਪਾਕਿਸਤਾਨ ਦੀ ਕੁੱਲ ਬਾਹਰੀ ਵਿੱਤੀ ਮੰਗ 2021-22 ’ਚ 23.6 ਬਿਲੀਅਨ ਡਾਲਰ ਯਾਨੀ ਲਗਭਗ 1,764 ਕਰੋੜ ਰੁਪਏ ਅਤੇ 2022-23 ’ਚ 28 ਬਿਲੀਅਨ ਡਾਲਰ ਹੈ।

ਇਹ ਵੀ ਪੜ੍ਹੋ : ਸਿਟੀ ਬੈਂਕ ਇੰਡੀਆ ਨੂੰ ਖਰੀਦਣ ਦੀ ਦੌੜ ’ਚੋਂ ਹਟ ਸਕਦੈ DBS

ਵਿਦੇਸ਼ੀ ਮਦਦ ’ਤੇ ਰੋਕ ਕਾਰਨ ਪੈਦਾ ਹੋਇਆ ਸੰਕਟ
ਪਾਕਿਸਤਾਨ ’ਚ ਇਹ ਆਰਥਿਕ ਸੰਕਟ ਵਿਦੇਸ਼ਾਂ ਤੋਂ ਮਿਲਣ ਵਾਲੀ ਆਰਥਿਕ ਮਦਦ ’ਤੇ ਲੱਗੀ ਰੋਕ ਤੋਂ ਬਾਅਦ ਪੈਦਾ ਹੋਇਆ ਹੈ। ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ ਨੇ ਪਾਕਿਸਤਾਨ ਦੀਆਂ ਕਈ ਵੱਡੀਆਂ ਯੋਜਨਾਵਾਂ ਨੂੰ ਆਰਥਿਕ ਮਦਦ ’ਤੇ ਰੋਕ ਲਗਾਈ ਹੋਈ ਹੈ।

ਇਹ ਵੀ ਪੜ੍ਹੋ : ਪਾਕਿ ਗ੍ਰੇਅ ਲਿਸਟ 'ਚ ਬਰਕਰਾਰ, ਤੁਰਕੀ ਸਮੇਤ ਇਹ ਤਿੰਨ ਦੇਸ਼ ਵੀ FATF ਦੀ ਸੂਚੀ 'ਚ ਹੋਏ ਸ਼ਾਮਲ

ਲੀਰਾ ਵੀ ਰਿਕਾਰਡ ਹੇਠਲੇ ਪੱਧਰ ’ਤੇ
ਦੂਜੇ ਪਾਸੇ ਤੁਰਕੀ ਦੀ ਮੁਦਰਾ ਲੀਰਾ ਵੀ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਹਾਲ-ਫਿਲਹਾਲ ਤਾਂ ਇਸ ’ਚ ਕਿਸੇ ਤਰ੍ਹਾਂ ਦੇ ਸੁਧਾਰ ਦੀ ਗੁੰਜਾਇਸ਼ ਘੱਟ ਹੀ ਦਿਖਾਈ ਦੇ ਰਹੀ ਹੈ। ਲੀਰਾ ਵੀ ਇਸ ਸਾਲ ਦੁਨੀਆ ਦੇ ਉੱਭਰਦੇ ਬਾਜ਼ਾਰਾਂ ਦੀ ਸਭ ਤੋਂ ਖਰਾਬ ਪ੍ਰਦਰਸ਼ਨ ਵਾਲੀ ਕਰੰਸੀ ਸਾਬਤ ਹੋ ਰਹੀ ਹੈ। ਸੋਮਵਾਰ ਨੂੰ ਲੀਰਾ ਅਮਰੀਕੀ ਡਾਲਰ ਦੇ ਮੁਕਾਬਲੇ 9.34 ’ਤੇ ਬੰਦ ਹੋਈ। ਕਾਰੋਬਾਰ ਦੌਰਾਨ ਇਹ 9.35 ’ਤੇ ਪਹੁੰਚ ਗਈ। ਇਹ ਇਸ ਦਾ ਹੇਠਲਾ ਇਤਿਹਾਸਿਕ ਪੱਧਰ ਹੈ।

ਇਹ ਵੀ ਪੜ੍ਹੋ : ਚੀਨ ਨੂੰ ਘੱਟ ਨਾ ਸਮਝਿਆ ਜਾਵੇ : ਵਿਦੇਸ਼ ਮੰਤਰਾਲਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News