ਪਾਕਿ ਨੂੰ ਸਾੜਾ, ਕਿਹਾ- ਸਪੇਸ ਨੂੰ ਨਹੀਂ ਬਣਨ ਦਿਆਂਗੇ ਫੌਜੀ ਟਕਰਾਅ ਦਾ ਅਖਾੜਾ

05/22/2019 7:12:58 PM

ਇਸਲਾਮਾਬਾਦ— ਭਾਰਤ ਦੀ ਸਪੇਸ 'ਚ ਉਪਲੱਬਧੀ ਤੋਂ ਬਾਅਦ ਚਿੰਤਾ 'ਚ ਪਏ ਪਾਕਿਸਤਾਨ ਤੇ ਰੂਸ ਨੇ ਬੁੱਧਵਾਰ ਕਿਹਾ ਕਿ ਉਹ ਸਪੇਸ ਨੂੰ ਫੌਜੀ ਟਕਰਾਅ ਦਾ ਅਖਾੜਾ ਬਣਨ ਤੋਂ ਰੋਕਣ ਲਈ ਕਦਮ ਚੁੱਕਣਗੇ। ਕਰੀਬ ਦੋ ਮਹੀਨੇ ਪਹਿਲਾਂ ਭਾਰਤ ਨੇ ਉਪਗ੍ਰਹਿ ਰੋਕੂ ਮਿਜ਼ਾਇਲ ਨਾਲ ਸਪੇਸ 'ਚ ਆਪਣੇ ਇਕ ਉਪਗ੍ਰਹਿ ਨੂੰ ਢੇਰ ਕੀਤਾ ਸੀ।

ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨੇ ਸਪੇਸ 'ਚ ਪਹਿਲਾਂ ਹਥਿਆਰਾਂ ਦੀ ਤਾਇਨਾਤੀ ਨਾ ਕਰਨ ਨਾਲ ਜੁੜੇ ਇਕ ਸੰਯੁਕਤ ਬਿਆਨ 'ਤੇ ਬਿਸ਼ਕੇਕ 'ਚ ਸ਼ੰਘਾਈ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ ਦੀ ਬੈਠਕ 'ਚ ਦਸਤਖਤ ਕੀਤੇ। ਸੰਯੁਕਤ ਬਿਆਨ 'ਚ ਕਿਹਾ ਗਿਆ ਹੈ ਕਿ ਸਪੇਸ ਦੀ ਵਰਤੋਂ ਅੰਤਰਰਾਸ਼ਟਰੀ ਕਾਨੂੰਨਾਂ ਦੇ ਪਾਲਣ 'ਚ ਸਾਰੇ ਰਾਸ਼ਟਰਾਂ ਦੀ ਭਲਾਈ ਲਈ ਕਰਨੀ ਚਾਹੀਦੀ ਹੈ ਤੇ ਅਜਿਹਾ ਕਰਨ ਦੌਰਾਨ ਉਨ੍ਹਾਂ ਦੇ ਆਰਥਿਕ, ਵਿਗਿਆਨਿਕ ਜਾਂ ਤਕਨੀਕੀ ਵਿਕਾਸ 'ਤੇ ਧਿਆਨ ਨਾ ਦਿੱਤਾ ਜਾਵੇ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਦੋਵੇਂ ਦੇਸ਼ ਸਪੇਸ 'ਚ ਹਥਿਆਰਾਂ ਦੀ ਹੋੜ ਨੂੰ ਰੋਕਣ ਲਈ ਵਿਚਾਰ ਕਰ ਰਹੇ ਹਨ ਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਵੱਖ-ਵੱਖ ਅੰਤਰਰਾਸ਼ਟਰੀ ਮੰਚਾਂ 'ਤੇ ਮਿਲ ਕੇ ਕੰਮ ਕਰ ਰਹੇ ਹਨ।


Baljit Singh

Content Editor

Related News