''FATF ਦੀ ਗ੍ਰੇ ਲਿਸਟ ''ਚੋਂ ਬਾਹਰ ਨਿਕਲਣ ਲਈ ਪਾਕਿ ਨੂੰ ਹੋਰ ਕਦਮ ਚੁੱਕਣੇ ਪੈਣਗੇ''

10/29/2019 5:39:40 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਕੇਂਦਰੀ ਬੈਂਕ ਦੇ ਪ੍ਰਮੁੱਖ ਨੇ ਕਿਹਾ ਹੈ ਕਿ ਅੱਤਵਾਦ ਦੇ ਵਿੱਤਪੋਸ਼ਣ 'ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਸੰਸਥਾ ਐੱਫ.ਏ.ਟੀ.ਐੱਫ. ਦੀ ਅਗਲੀ ਬੈਠਕ ਵਿਚ ਉਸ ਦੀ ਗ੍ਰੇ ਲਿਸਟ ਵਿਚੋਂ ਬਾਹਰ ਨਿਕਲਣ ਲਈ ਪਾਕਿਸਤਾਨ ਨੂੰ ਹੋਰ ਕਦਮ ਚੁੱਕਣੇ ਪੈਣਗੇ। ਪੈਰਿਸ ਹੈੱਡਕੁਆਰਟਰ ਵਾਲੀ ਸੰਸਥਾ ਨੇ ਪਿਛਲੇ ਸਾਲ ਜੂਨ ਵਿਚ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਪਾਇਆ ਸੀ ਅਤੇ ਅਕਤੂਬਰ 2019 ਤੱਕ ਉਸ ਨੂੰ ਵਿਭਿੰਨ ਕਦਮ ਚੁੱਕਣ ਲਈ ਯੋਜਨਾ ਦਿੱਤੀ ਗਈ ਸੀ। ਅਜਿਹਾ ਨਾ ਕਰਨ 'ਤੇ ਈਰਾਨ ਅਤੇ ਉੱਤਰੀ ਕੋਰੀਆ ਦੀ ਤਰ੍ਹਾਂ ਉਸ ਨੂੰ ਬਲੈਕਲਿਸਟ ਵਿਚ ਰੱਖੇ ਜਾਣ ਦਾ ਖਤਰਾ ਹੈ। 

ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਬਰਕਰਾਰ ਰੱਖਿਆ ਹੈ ਅਤੇ ਮਨੀ ਲਾਂਡਰਿੰਗ ਅਤੇ ਅੱਤਵਾਦ ਦੇ ਵਿੱਤਪੋਸ਼ਣ ਲਈ ਕਦਮ ਨਾ ਚੁੱਕਣ 'ਤੇ ਅੱਗੇ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਸਟੇਟ ਬੈਂਕ ਆਫ ਪਾਕਿਸਤਾਨ (ਐੱਸ.ਬੀ.ਬੀ.) ਦੇ ਗਵਰਨਰ ਰਜ਼ਾ ਬਾਕਿਰ ਨੇ ਸੋਮਵਾਰ ਨੂੰ ਕਿਹਾ ਕਿ ਸ਼ੁਰੂ ਤੋਂ ਮੱਧ 2019 ਤੱਕ ਪ੍ਰਸ਼ਾਸਨ ਨੇ ਦ੍ਰਿਸ਼ਟੀਕੋਣ 'ਤੇ ਮੁੜ ਵਿਚਾਰ ਕੀਤਾ। ਇਸ ਮਗਰੋਂ ਇਨ੍ਹਾਂ ਮੁੱਦਿਆਂ 'ਤੇ ਤਰੱਕੀ ਲਈ ਕਈ ਕਦਮ ਚੁੱਕੇ ਗਏ। ਭਾਵੇਂਕਿ ਉਨ੍ਹਾਂ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ ਐੱਫ.ਏ.ਟੀ.ਐੱਫ. ਦੀ ਅਗਲੀ ਬੈਠਕ ਵਿਚ ਗ੍ਰੇ ਲਿਸਟ ਵਿਚੋਂ ਬਾਹਰ ਕੱਢਣ ਲਈ ਬਾਕੀ ਦੇ ਖੇਤਰਾਂ ਵਿਚ ਵੀ ਕੋਸ਼ਿਸ਼ ਕਰਨਗੇ। 

ਬਾਕਿਰ ਨੇ ਦਾਅਵਾ ਕੀਤਾ ਕਿ ਵਿਭਿੰਨ ਖੇਤਰਾਂ ਵਿਚ ਦਿੱਤੀ ਗਈ ਯੋਜਨਾ 'ਤੇ ਕਾਰਵਾਈ ਲਈ ਮਈ ਅਤੇ ਸਤੰਬਰ ਦੇ ਵਿਚ ਕਦਮ ਚੁੱਕੇ ਗਏ। ਇਕ ਅੰਗਰੇਜ਼ੀ ਅਖਬਾਰ ਦੇ ਮੁਤਾਬਕ ਉਹ ਮਨੀ ਲਾਂਡਰਿੰਗ ਵਿਰੋਧੀ/ਅੱਤਵਾਦ ਦਾ ਵਿੱਤਪੋਸ਼ਣ ਰੋਕਣ (ਏ.ਐੱਮ.ਐੱਲ./ਸੀ.ਐੱਫ.ਟੀ.) ਅਤੇ ਵਪਾਰ ਆਧਾਰਿਤ ਮਨੀ ਲਾਂਡਰਿੰਗ (ਟੀ.ਬੀ.ਐੱਮ.ਐੱਲ.) 'ਤੇ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ।


Vandana

Content Editor

Related News