ਰੇਹਮ ਖਾਨ ਨੇ ਇਮਰਾਨ ਖਾਨ ਤੋਂ ਮੰਗੀ ਮੁਆਫੀ, ਜਾਣੋ ਪੂਰਾ ਮਾਮਲਾ (ਵੀਡੀਓ)

5/20/2020 11:30:56 AM

ਪਾਕਿਸਤਾਨ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਉਹਨਾਂ ਤੋਂ ਮੁਆਫੀ ਮੰਗ ਲਈ ਹੈ। ਇਹ ਸਵਾਲ ਸੋਸ਼ਲ ਮੀਡੀਆ 'ਤੇ ਕਾਫੀ ਟਰੈਂਡ ਕਰ ਰਿਹਾ ਹੈ।ਪਾਕਿਸਤਾਨੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਰੇਹਮ ਖਾਨ ਕਥਿਤ ਤੌਰ 'ਤੇ ਝੂਠੇ ਦੋਸ਼ ਲਗਾਉਣ ਲਈ ਇਮਰਾਨ ਖਾਨ ਤੋਂ ਮੁਆਫੀ ਮੰਗਦੀ ਹੋਈ ਦੇਖੀ ਜਾ ਸਕਦੀ ਹੈ। ਉੱਧਰ ਰੇਹਮ ਖਾਨ ਨੇ ਕਿਹਾ ਹੈ ਕਿ ਉਹਨਾਂ ਨੇ ਕੋਈ ਮੁਆਫੀ ਨਹੀਂ ਮੰਗੀ ਹੈ। ਅੱਜ ਤੁਹਾਨੂੰ ਅਸੀਂ ਇਸ ਮਾਮਲੇ ਦੀ ਸੱਚਾਈ ਬਾਰੇ ਦੱਸ ਰਹੇ ਹਾਂ।

ਅਸਲ ਵਿਚ ਇਸ ਤਾਜ਼ਾ ਵਿਵਾਦ ਦੀ ਸ਼ੁਰੂਆਤ ਪਾਕਿਸਤਾਨੀ ਯੂ-ਟਿਊਬਰ ਵਕਾਰ ਜ਼ਾਕਾ ਦੇ ਇੰਟਰਵਿਊ ਵਿਚ ਹੋਈ।ਇਸ ਇੰਟਰਵਿਊ ਵਿਚ ਵਕਾਰ ਨੇ ਰੇਹਮ ਖਾਨ ਤੋਂ ਉਹਨਾਂ ਦੀ ਕਿਤਾਬ ਵਿਚ ਇਮਰਾਨ ਖਾਨ ਦੀ Sexual performance, ਨਸ਼ੀਲੇ ਪਦਾਰਥ ਲੈਣ ਵਾਲੇ ਦੋਸ਼ਾਂ' ਤੇ ਸਵਾਲ ਪੁੱਛੇ। ਇੰਟਰਵਿਊ ਵਿਚ ਰੇਹਮ ਖਾਨ ਤੋਂ ਇਮਰਾਨ ਖਾਨ ਦੀ Sexual performance ਦੇ ਬਾਰੇ ਵਿਚ ਪੁੱਛਿਆ ਗਿਆ ਸੀ। ਇਸ ਦੇ ਜਵਾਬ ਵਿਚ ਰੇਹਮ ਖਾਨ ਨੇ ਕਿਹਾ ਕਿ ਉਸ ਦੇ ਪਹਿਲੇ ਪਤੀ ਦੀ Sexual performance ਇਮਰਾਨ ਨਾਲੋਂ ਬਿਹਤਰ ਸੀ।

 

ਇਸੇ ਇੰਟਰਵਿਊ ਦੇ ਇਕ ਹਿੱਸੇ ਨੂੰ ਲੈਕੇ ਪਾਕਿਸਤਾਨ ਦੀ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਿਆ ਹੋਇਆ ਸੀ। ਇਮਰਾਨ ਖਾਨ ਦੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਮਰਥਕਾਂ ਨੇ ਦਾਅਵਾ ਕੀਤਾ ਕਿ ਰੇਹਮ ਖਾਨ ਨੇ ਝੂਠੇ ਦੋਸ਼ਾਂ ਨੂੰ ਲੈਕੇ ਇਮਰਾਨ ਖਾਨ ਤੋਂ ਮੁਆਫੀ ਮੰਗੀ ਹੈ। ਦੀ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਰੇਹਮ ਖਾਨ ਦੇ ਵੀਡੀਓ ਨਾਲ ਛੇੜਖਾਨੀ ਕੀਤੀ ਗਈ।

 

ਰਿਪੋਰਟ ਵਿਚ ਕਿਹਾ ਗਿਆ ਕਿ ਕਰੀਬ ਡੇਢ ਘੰਟੇ ਦੇ ਇਸ ਵੀਡੀਓ ਵਿਚ ਰੇਹਮ ਖਾਨ ਦੇ ਜਵਾਬਾਂ ਵਿਚ ਕਈ ਜੰਪ ਅਤੇ ਕੱਟ ਹਨ। ਉਹ ਵੀ ਉਦੋਂ ਜਦੋਂ ਵਕਾਰ ਉਹਨਾਂ ਤੋਂ ਮੁਆਫੀ ਮੰਗਣ ਦੀ ਗੱਲ ਕਰ ਰਿਹਾ ਹੈ। ਇਸ ਵੀਡੀਓ ਵਿਚ ਵਕਾਰ ਰੇਹਮ ਖਾਨ ਤੋਂ ਸਵਾਲ ਪੁੱਛਦਾ ਹੈ ਕੀ ਤੁਸੀਂ ਆਪਣੇ ਦੋਸ਼ਾਂ ਦੇ ਲਈ ਇਮਰਾਨ ਖਾਨ ਤੋਂ ਮੁਆਫੀ ਮੰਗੋਗੇ। ਇਸ ਦੇ ਬਾਅਦ ਵੀਡੀਓ ਵਿਚ ਅਚਾਨਕ ਜੰਪ ਆ ਜਾਂਦਾ ਹੈ। ਇਹੀ ਨਹੀਂ ਅੱਧ ਵਿਚਾਲੇ ਰੇਹਮ ਦੀ ਆਵਾਜ਼ ਵੀ ਗਾਇਬ ਹੋ ਜਾਂਦੀ ਹੈ।ਅਖੀਰ ਵਿਚ ਉਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਹੁਣ ਮਗਰਿਬ ਦਾ ਸਮਾਂ ਹੋ ਗਿਆ ਹੈ। ਮੈਨੂੰ ਜਾਣਾ ਹੋਵੇਗਾ, ਧੰਨਵਾਦ। 

PunjabKesari

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਮੁੜ ਕੋਰੋਨਾ ਦੀ ਦਸਤਕ, 2 ਸ਼ਹਿਰਾਂ 'ਚ ਸਖਤ ਲਾਕਡਾਊਨ ਲਾਗੂ

ਰੇਹਮ ਖਾਨ ਦੇ ਮੁਆਫੀ ਮੰਗਣ ਦੇ ਟਵਿੱਟਰ 'ਤੇ ਟਰੈਂਡ ਕਰਨ ਦੇ ਬਾਅਦ ਉਹਨਾਂ ਨੇ ਇਸ ਦਾ ਜਵਾਬ ਦਿੱਤਾ ਅਤੇ ਕਿਹਾ ਕਿ ਵਕਾਰ ਨੇ ਉਹਨਾਂ ਦੇ ਵੀਡੀਓ ਨਾਲ ਛੇੜਛਾੜ ਕੀਤੀ। ਰੇਹਮ ਨੇ ਦੋਸ਼ ਲਗਾਇਆ ਕਿ ਵਕਾਰ ਨੇ ਪੂਰੇ ਇੰਟਰਵਿਊ ਨੂੰ ਐਡਿਟ ਕੀਤਾ ਅਤੇ ਇਹ ਇਮਰਾਨ ਖਾਨ ਤੇ ਉਹਨਾਂ ਦੀ ਪਾਰਟੀ ਦੇ ਦਬਾਅ ਵਿਚ ਕੀਤਾ ਗਿਆ। ਰੇਹਮ ਮੁਤਾਬਕ ਵਕਾਰ ਨੇ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਲਈ ਇਸ ਇੰਟਰਵਿਊ ਨੂੰ ਐਡਿਟ ਕੀਤਾ। ਰੇਹਮ ਮੁਤਾਬਕ ਕਿਤਾਬ ਵਿਚ ਉਸ ਨੇ ਇਮਰਾਨ ਦੇ ਬਾਰੇ ਵਿਚ ਕੁਝ ਵੀ ਗਲਤ ਨਹੀਂ ਲਿਖਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Content Editor Vandana