ਪ੍ਰਦੂਸ਼ਣ ਦੇ ਮਾਮਲੇ ''ਚ ਪਾਕਿ ਦਾ ਲਾਹੌਰ ਸਿਖਰ ''ਤੇ, ਦੂਜੇ ਸਥਾਨ ''ਤੇ ਭਾਰਤ ਦੀ ਰਾਜਧਾਨੀ ਦਿੱਲੀ

Tuesday, Dec 01, 2020 - 11:09 AM (IST)

ਇਸਲਾਮਾਬਾਦ (ਬਿਊਰੋ): ਦੁਨੀਆ ਦੇ ਸਭ ਤੋਂ ਵੱਧ ਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਪਾਕਿਸਤਾਨ ਦੇ ਲਾਹੌਰ ਸ਼ਹਿਰ ਨੂੰ ਪਹਿਲਾ ਸਥਾਨ ਮਿਲਿਆ ਹੈ। ਉੱਥੇ ਇਸ ਸੂਚੀ ਵਿਚ ਨਵੀਂ ਦਿੱਲੀ ਨੂੰ ਦੂਜੇ ਨੰਬਰ 'ਤੇ ਜਗ੍ਹਾ ਦਿੱਤੀ ਗਈ ਹੈ। ਵੱਡੀ ਗੱਲ ਇਹ ਹੈ ਕਿ ਨੇਪਾਲ ਦੀ ਰਾਜਧਾਨੀ ਕਾਠਮੰਡੂ ਨੂੰ ਇਸ ਸੂਚੀ ਵਿਚ ਤੀਜਾ ਸਥਾਨ ਮਿਲਿਆ ਹੈ। ਇਸ ਦੇ ਨਾਲ ਹੀ ਦੁਨੀਆ ਦੇ ਸਭ ਤੋਂ ਵੱਧ ਦੂਸ਼ਿਤ ਸ਼ਹਿਰਾਂ ਵਿਚ ਚੋਟੀ ਦੇ ਤਿੰਨ ਸ਼ਹਿਰ ਦੱਖਣੀ ਏਸ਼ੀਆ ਵਿਚ ਸਥਿਤ ਹਨ। ਇਸ ਸੂਚੀ ਨੂੰ ਯੂ.ਐੱਸ ਏਅਰ ਕਵਾਲਟੀ ਇੰਡੈਕਸ ਨੇ ਹਵਾ ਪ੍ਰਦੂਸ਼ਣ ਦੇ ਅੰਕੜਿਆਂ ਦੇ ਆਧਾਰ 'ਤੇ ਜਾਰੀ ਕੀਤਾ ਹੈ।

ਲਾਹੌਰ ਦਾ ਏ.ਕਿਊ.ਆਈ. 423 'ਤੇ ਪਹੁੰਚਿਆ
ਇਸ ਸੂਚੀ ਦੇ ਮੁਤਾਬਕ, ਹਵਾ ਪ੍ਰਦੂਸ਼ਣ ਇੰਡੈਕਸ ਦੇ ਮੁਤਾਬਕ, ਲਾਹੌਰ ਵਿਚ ਅਤੀ ਸੂਖਮ ਕਣਾਂ (ਪੀ.ਐੱਮ.) ਦੀ ਦਰ 423 ਰਹੀ।  ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਰਾਚੀ ਏ.ਕਿਊ.ਆਈ. ਵਿਚ 7ਵੇਂ ਸਥਾਨ 'ਤੇ ਰਹੀ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ 229 ਦੇ ਏ.ਕਿਊ.ਆਈ. ਦੇ ਨਾਲ ਦੂਜੇ ਸਥਾਨ 'ਤੇ ਰਹੀ। ਨੇਪਾਲ ਦੀ ਰਾਜਧਾਨੀ ਕਾਠਮੰਡੂ ਸਭ ਤੋਂ ਦੂਸ਼ਿਤ ਸ਼ਹਿਰਾਂ ਵਿਚ ਤੀਜੇ ਸਥਾਨ 'ਤੇ ਰਹੀ, ਜਿੱਥੇ ਪੀ.ਐੱਮ. 178 ਦਰਜ ਕੀਤਾ ਗਿਆ।

ਅਮਰੀਕੀ ਵਾਤਾਵਰਨ ਸੁਰੱਖਿਆ ਏਜੰਸੀ ਨੇ ਕਹੀ ਇਹ ਗੱਲ
ਅਮਰੀਕਾ ਦੀ ਵਾਤਾਵਰਨ ਸੁਰੱਖਿਆ ਏਜੰਸੀ 50 ਦੇ ਅੰਦਰ ਏ.ਕਿਊ.ਆਈ. ਨੂੰ ਤਸੱਲੀਬਖਸ਼ ਮੰਨਦੀ ਹੈ। ਲਾਹੌਰ ਦਾ ਏ.ਕਿਊ.ਆਈ. 301 ਅਤੇ ਇਸ ਤੋਂ ਉੱਪਰ ਦੀ ਸ੍ਰੇਣੀ ਵਿਚ ਰਿਹਾ, ਜਿਸ ਨੂੰ ਖਤਰਨਾਕ ਮੰਨਿਆ ਜਾਂਦਾ ਹੈ। ਖਾਧ ਅਤੇ ਖੇਤੀ ਸੰਗਠਨ ਦੀ ਪਹਿਲਾਂ ਦੀ ਰਿਪੋਰਟ ਅਤੇ ਵਾਤਾਵਰ ਮਾਹਰਾਂ ਦੇ ਮੁਤਾਬਕ, ਪਰਾਲੀ ਸਾੜਨ, ਆਵਾਜਾਈ ਅਤੇ ਉਦਯੋਗਾਂ ਦੇ ਕਾਰਨ ਸਾਲ ਭਰ ਪ੍ਰਦੂਸ਼ਣ ਹੁੰਦਾ ਹੈ। ਕਈ ਇੱਟਾਂ ਵਾਲੇ ਭੱਠਿਆਂ ਦਾ ਪੁਰਾਣੇ ਤਰੀਕਿਆਂ ਨਾਲ ਸੰਚਾਲਨ ਹੋ ਰਿਹਾ ਹੈ। ਪਿਛਲੇ ਦਿਨੀਂ ਸਰਕਾਰ ਨੇ ਅਜਿਹੇ ਇੱਟਾਂ ਵਾਲੇ ਭੱਠਿਆਂ ਨੂੰ ਬੰਦ ਕਰਨ ਦਾ ਆਦੇਸ਼ ਵੀ ਦਿੱਤਾ ਪਰ ਕੁਝ ਦਾ ਸੰਚਾਲਨ ਹਾਲੇ ਵੀ ਹੋ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਵਾਇਰਸ ਦੌਰਾਨ ਵਿਦੇਸ਼ੀ ਵਿਦਿਆਰਥੀ ਦੇ ਪਹਿਲੇ ਸਮੂਹ ਦਾ ਕੀਤਾ ਸਵਾਗਤ

WHO ਨੇ ਕਹੀ ਇਹ ਗੱਲ
WHO ਦੇ ਮੁਤਾਬਕ, ਦੁਨੀਆ ਦੇ ਹਰ 10 ਵਿਚੋਂ 9 ਲੋਕ ਕਾਫੀ ਦੂਸ਼ਿਤ ਹਵਾ ਵਿਚ ਸਾਹ ਲੈਂਦੇ ਹਨ। ਇਸ ਦੇ ਮੁਤਾਬਕ,''ਹਰੇਕ ਸਾਲ ਘਰ ਦੇ ਬਾਹਰ ਅਤੇ ਘਰੇਲੂ ਹਵਾ ਪ੍ਰਦੂਸ਼ਨ ਦੇ ਕਾਰਨ ਦੁਨੀਆ ਭਰ ਵਿਚ 70 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਇਕੱਲੇ ਬਾਹਰੀ ਪ੍ਰਦੂਸ਼ਣ ਨਾਲ 2016 ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ 42 ਲੱਖ ਦੇ ਕਰੀਬ ਸੀ ਜਦਕਿ ਘਰੇਲੂ ਹਵਾ ਪ੍ਰਦੂਸ਼ਣਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 38 ਲੱਖ ਹੈ।'' ਹਵਾ ਪ੍ਰਦੂਸ਼ਣ ਦੇ ਕਾਰਨ ਦਿਲ ਅਤੇ ਸਾਹ ਸੰਬੰਧੀ ਬੀਮਾਰੀ ਅਤੇ ਹੋਰ ਬੀਮਾਰੀਆਂ ਨਾਲ ਮੌਤ ਹੁੰਦੀ ਹੈ।

ਇੰਝ ਮਾਪਿਆ ਜਾਂਦਾ ਹੈ ਏਅਰ ਕਵਾਲਿਟੀ ਇੰਡੈਕਸ
ਹਵਾ ਪ੍ਰਦੂਸ਼ਣ ਮਾਪਣ ਦੇ 8 ਮਿਆਰ (ਪ੍ਰਦੂਸ਼ਿਤ ਤੱਤ, ਪੀ.ਐੱਮ. 2.5, ਪੀ.ਐੱਮ. 10, ਕਾਰਬਨ ਮੋਨੋਆਕਸਾਈਡ, ਓਜ਼ੋਨ, ਸਲਫਰ ਡਾਈਆਕਸਾਈਡ, ਐਲੂਮੀਨੀਅਮ ਅਤੇ ਲੈੱਡ) ਹੁੰਦੇ ਹਨ। ਇਹਨਾਂ ਵਿਚ ਸਭ ਤੋਂ ਮਹੱਤਵਪੂਰਨ ਪੀ.ਐੱਮ. 2.5 ਅਤੇ ਪੀ.ਐੱਮ. 10 ਹੀ ਹੁੰਦੇ ਹਨ। ਇਹਨਾਂ ਦਾ ਅੰਕੜਾ ਸਭ ਤੋਂ ਵੱਧ ਹੁੰਦਾ ਹੈ। ਏਅਰ ਕਵਾਲਿਟੀ ਇੰਡੈਕਸ ਮਾਪਦੇ ਸਮੇਂ ਪੀ.ਐੱਮ. 2.5, ਪੀ.ਐੱਮ. 10 ਅਤੇ ਕਿਸੇ ਹੋਰ ਇਕ ਮਿਆਰ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਦਾ ਸਿਰਫ ਸਟੈਂਡਰਡ ਹੁੰਦਾ ਹੈ, ਇਸ ਦੀ ਕੋਈ ਮਾਪਕ ਈਕਾਈ ਨਹੀਂ ਹੁੰਦੀ। ਉੱਥੇ ਪੀ.ਐੱਮ. 2.5 ਅਤੇ ਪੀ.ਐੱਮ. 10 ਨੂੰ ਮਾਈਕ੍ਰੋਗ੍ਰਾਮ ਪ੍ਰਤੀ ਕਿਊਬੇਕ ਮੀਟਰ ਵਿਚ ਮਾਪਿਆ ਜਾਂਦਾ ਹੈ। ਕਿਸੇ ਵੀ ਚੀਜ਼ ਦੇ ਸੜਨ ਨਾਲ ਜਿਹੜਾ ਪ੍ਰਦੂਸ਼ਣ ਹੁੰਦਾ ਹੈ ਉਸ ਵਿਚ ਪੀ.ਐੱਮ. 2.5 ਅਤੇ ਧੂੜ ਕਣਾਂ ਵਿਚ ਪੀ.ਐੱਮ. 10 ਹੁੰਦਾ ਹੈ। 


Vandana

Content Editor

Related News