ਪਾਕਿਸਤਾਨ ''ਚ ਪੋਲੀਓ ਟੀਕਾਕਰਨ ਮੁਹਿੰਮ ਸ਼ੁਰੂ

11/13/2018 12:53:00 PM

ਪੇਸ਼ਾਵਰ (ਭਾਸ਼ਾ)— ਪਾਕਿਸਤਾਨ ਵਿਚ ਦੇਸ਼ ਭਰ ਵਿਚ ਪੋਲੀਓ ਵਿਰੁੱਧ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੋਮਵਾਰ ਨੂੰ ਸ਼ੁਰੂ ਕੀਤੀ ਗਈ ਇਸ ਮੁਹਿੰਮ ਵਿਚ 1.5 ਲੱਖ ਕਰਮਚਾਰੀ ਸ਼ਾਮਲ ਹਨ, ਜੋ 5 ਸਾਲ ਤੋਂ ਘੱਟ ਉਮਰ ਦੇ 2.13 ਕਰੋੜ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ ਟੀਕੇ ਲਗਾਉਣਗੇ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਨਾਈਜੀਰੀਆ ਇਹ ਦੁਨੀਆ ਦੇ ਅਜਿਹੇ 3 ਦੇਸ਼ ਹਨ, ਜਿੱਥੇ ਹਾਲੇ ਪੋਲੀਓ ਖਤਮ ਨਹੀਂ ਹੋਇਆ ਹੈ। 

ਪੋਲੀਓ ਦੇ ਵਾਇਰਸ ਨਾਲ ਲਕਵਾ ਜਾਂ ਮੌਤ ਵੀ ਹੋ ਸਕਦੀ ਹੈ। 3 ਦਿਨ ਦੀ ਇਹ ਮੁਹਿੰਮ 94 ਨਿਰਧਾਰਿਤ ਜ਼ਿਲਿਆਂ ਵਿਚੋਂ 88 ਵਿਚ ਸ਼ੁਰੂ ਕੀਤੀ ਗਈ ਹੈ। ਬਲੋਚਿਸਤਾਨ ਦੇ 6 ਜ਼ਿਲਿਆਂ ਝੋਬ, ਕਿਲਾ ਸੈਫੁੱਲਾ, ਦੁੱਕੀ, ਲੋਰਾਲਈ, ਮੂਸਾਖੇਲ ਅਤੇ ਬਰਖਾਨ ਵਿਚ ਉਪ ਚੋਣਾਂ ਕਾਰਨ ਪੋਲੀਓ ਮੁਹਿੰਮ 19 ਨਵੰਬਰ ਤੱਕ ਮੁਲਤਵੀ ਕਰ  ਦਿੱਤੀ ਗਈ ਹੈ। ਸਥਾਨਕ ਮੀਡੀਆ ਮੁਤਾਬਕ ਬੀਤੇ ਮਹੀਨੇ ਦੇਸ਼ ਵਿਚ ਪੋਲੀਓ ਦੇ ਦੋ ਮਾਮਲਿਆਂ ਦੀ ਖਬਰ ਸੀ ਜਿਨ੍ਹਾਂ ਨੂੰ ਮਿਲਾ ਕੇ ਇਸ ਸਾਲ ਦੇਸ਼ ਵਿਚ ਇਸ ਬੀਮਾਰੀ ਦੇ ਕੁੱਲ 6 ਮਾਮਲੇ ਸਾਹਮਣੇ ਆਏ ਹਨ।


Vandana

Content Editor

Related News