ਲੈਂਡਿੰਗ ਦੌਰਾਨ ਹੀ ਪੀ.ਆਈ.ਏ. ਜਹਾਜ਼ ਦਾ ਖੁੱਲ੍ਹਿਆ ਦਰਵਾਜ਼ਾ
Monday, Feb 24, 2020 - 01:25 PM (IST)

ਇਸਲਾਮਾਬਾਦ (ਭਾਸ਼ਾ): ਇਸਲਾਮਾਬਾਦ ਤੋਂ ਸੁਕੁਰ ਜਾ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੀ ਫਲਾਈਟ ਵਿਚ ਸਵਾਰ ਯਾਤਰੀਆਂ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਲੈਂਡਿੰਗ ਦੌਰਾਨ ਹੀ ਜਹਾਜ਼ ਦਾ ਦਰਵਾਜ਼ਾ ਖੁੱਲ੍ਹ ਗਿਆ। ਸੋਮਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਫਲਾਈਟ ਵਿਚ ਸਵਾਰ ਇਕ ਮਹਿਲਾ ਯਾਤਰੀ ਨੇ ਐਤਵਾਰ ਨੂੰ ਡਾਨ ਨਿਊਜ਼ ਨੂੰ ਦੱਸਿਆ ਕਿ ਫਲਾਈਟ ਸੁਕੁਰ ਹਵਾਈ ਅੱਡੇ 'ਤੇ ਉਤਰ ਰਹੀ ਸੀ ਜਦੋਂ ਉਸ ਦਾ ਐਮਰਜੈਂਸੀ ਦਰਵਾਜ਼ਾ ਖੁੱਲ੍ਹ ਗਿਆ।
ਯਾਤਰੀ ਨੇ ਦੱਸਿਆ,''ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਰਨਵੇਅ ਨਾਲ ਛੂਹ ਚੁੱਕਾ ਸੀ। ਦਰਵਾਜ਼ਾ ਖੁੱਲ੍ਹਦੇ ਹੀ ਯਾਤਰੀ ਚੀਕਣ ਲੱਗੇ ਜਦਕਿ ਉਹਨਾਂ ਵਿਚੋਂ ਕਈਆਂ ਨੇ ਫੋਨ 'ਤੇ ਇਸ ਘਟਨਾ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।'' ਉਸ ਨੇ ਦੱਸਿਆ,''ਕਿਸੇ ਨੇ ਵੀ ਦਰਵਾਜ਼ਾ ਛੂਹਿਆ ਨਹੀਂ ਸੀ ਅਤੇ ਨਾ ਹੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਭਗਵਾਨ ਦਾ ਸ਼ੁਕਰੀਆ ਅਦਾ ਕੀਤਾ ਕਿ ਅਜਿਹਾ ਉਡਾਣ ਦੌਰਾਨ ਨਹੀਂ ਹੋਇਆ।
ਉੱਧਰ ਪੀ.ਆਈ.ਏ. ਦੇ ਬੁਲਾਰੇ ਅਬਦੁੱਲਾ ਹਫੀਜ਼ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੁਲਾਰੇ ਨੇ ਕਿਹਾ ਕਿ ਜਹਾਜ਼ ਦਾ ਦਰਵਾਜ਼ਾ ਉਦੋਂ ਖੁੱਲ੍ਹਿਆ ਜਦੋਂ ਇਕ ਯਾਤਰੀ ਨੇ ਆਪਣੀ ਸੀਟ ਤੋਂ ਉੱਠਦੇ ਹੋਏ ਉਸ ਦੇ ਹੈਂਡਲ ਨੂੰ ਛੂਹਿਆ ਸੀ।