ਪਾਕਿ ਸੰਸਦ ਨੇ ਗੈਰ ਮੁਸਲਿਮਾਂ ਸੰਬੰਧੀ ਰੋਕਿਆ ਇਹ ਮਹੱਤਵਪੂਰਨ ਬਿੱਲ

10/04/2019 2:11:39 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੀ ਸੰਸਦ ਨੇ ਆਪਣੇ ਇਕ ਵਿਵਾਦਮਈ ਬਿੱਲ ਨੂੰ ਫਿਲਹਾਲ ਰੋਕ ਦਿੱਤਾ ਹੈ। ਇਸ ਬਿੱਲ ਵਿਚ ਸੰਵਿਧਾਨਿਕ ਸੋਧ ਜ਼ਰੀਏ ਗੈਰ ਮੁਸਲਿਮਾਂ ਨੂੰ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਬਣਨ ਦੀ ਇਜਾਜ਼ਤ ਦੇਣ ਦੀ ਵਿਵਸਥਾ ਸੀ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਈਸਾਈ ਸਾਂਸਦ ਡਾਕਟਰ ਨਵੀਦ ਜ਼ੀਵਾ ਬੁੱਧਵਾਰ ਨੂੰ ਬਿਲ ਪੇਸ਼ ਕਰਨਾ ਚਾਹੁੰਦੇ ਸਨ। 

ਬਿੱਲ ਜ਼ਰੀਏ ਜ਼ੀਵਾ ਚਾਹੁੰਦੇ ਸਨ ਕਿ ਧਾਰਾ 41 ਅਤੇ 91 ਵਿਚ ਸੋਧ ਕਰ ਕੇ ਗੈਰ ਮੁਸਲਿਮਾਂ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਬਣਨ ਦੀ ਇਜਾਜ਼ਤ ਪ੍ਰਦਾਨ ਕੀਤੀ ਜਾਵੇ। ਭਾਵੇਂਕਿ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਲੀ ਮੁਹੰਮਦ ਨੇ ਪ੍ਰਸਤਾਵਿਤ ਬਿੱਲ ਦਾ ਵਿਰੋਧ ਕੀਤਾ। ਮੰਤਰੀ ਨੇ ਕਿਹਾ ਕਿ ਪਾਕਿਸਤਾਨ ਇਕ ਇਸਲਾਮਿਕ ਗਣਰਾਜ ਹੈ ਜਿੱਥੇ ਸਿਰਫ ਇਕ ਮੁਸਲਿਮ ਹੀ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਬਣ ਸਕਦਾ ਹੈ। ਖੱਬੇ ਪੱਖੀ ਦਲ ਜਮਾਤ-ਏ-ਇਸਲਾਮੀ ਦੇ ਮੈਂਬਰ ਮੌਲਾਨਾ ਅਬਦੁੱਲ ਅਕਬਰ ਚਿਤਰਾਲੀ ਨੇ ਇਸ ਕਦਮ ਦਾ ਸਵਾਗਤ ਕੀਤਾ।


Vandana

Content Editor

Related News