ਪਾਕਿ ''ਚ ਕੋਰੋਨਾਵਾਇਰਸ ਮਾਮਲਿਆਂ ਦਾ ਅੰਕੜਾ 231,000 ਦੇ ਪਾਰ
Monday, Jul 06, 2020 - 06:23 PM (IST)
ਇਸਲਾਮਾਬਾਦ (ਭਾਸ਼ਾ): ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ।ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ ਇਨਫੈਕਸ਼ਨ ਦੇ 3,344 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸੋਮਵਾਰ ਨੂੰ ਦੇਸ਼ ਵਿਚ ਕੋਰੋਨਾਵਾਇਰਸ ਮਾਮਲਿਆਂ ਗਿਣਤੀ 231,000 ਦੇ ਅੰਕੜੇ ਨੂੰ ਪਾਰ ਕਰ ਗਈ। ਜਦੋਂਕਿ 50 ਵਿਅਕਤੀਆਂ ਦੀ ਮੌਤ ਇਸ ਜਾਨਲੇਵਾ ਬੀਮਾਰੀ ਨਾਲ ਹੋਈ ਹੈ ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 4,762 ਹੋ ਗਈ ਹੈ।
ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ ਦੇਸ਼ ਵਿਚ ਇਨਫੈਕਸ਼ਨ ਦੇ 3,344 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 231,818 'ਤੇ ਪਹੁੰਚ ਗਈ ਹੈ। ਉਂਝ ਦੇਸ਼ ਵਿਚ ਕੋਵਿਡ-19 ਦੇ 131,649 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਇਨਫੈਕਸ਼ਨ ਦੇ ਕੁੱਲ ਮਾਮਲਿਆਂ ਵਿਚੋਂ ਸਿੰਧ ਸੂਬੇ ਵਿਚ 94,528, ਪੰਜਾਬ 81,963, ਖੈਬਰ-ਪਖਤੂਨਖਵਾ ਵਿਚ 28,116, ਇਸਲਾਮਾਬਾਦ ਵਿਚ 13,494, ਬਲੋਚਿਸਤਾਨ ਵਿਚ 10,814, ਗਿਲਗਿਤ-ਬਾਲਟਿਸਤਾਨ 1,561 ਅਤੇ ਮਕਬੂਜ਼ਾ ਕਸ਼ਮੀਰ ਵਿਚ 1,342 ਮਾਮਲੇ ਦਰਜ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : ਵਿਕਟੋਰੀਆ 'ਚ 127 ਨਵੇਂ ਮਾਮਲੇ ਦਰਜ ਅਤੇ 2 ਲੋਕਾਂ ਦੀ ਮੌਤ
ਪਿਛਲੇ 24 ਘੰਟਿਆਂ ਦੌਰਾਨ 50 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮੌਤਾਂ ਦੀ ਕੁੱਲ ਸੰਖਿਆ 4,762 ਤੱਕ ਪਹੁੰਚ ਗਈ। ਇਕ ਹੋਰ 2,406 ਦੀ ਹਾਲਤ ਗੰਭੀਰ ਬਣੀ ਹੋਈ ਹੈ।ਮੰਤਰਾਲੇ ਨੇ ਇਹ ਵੀ ਕਿਹਾ ਕਿ 56.78 ਫੀਸਦੀ ਮਰੀਜ਼ ਬੀਮਾਰੀ ਤੋਂ ਠੀਕ ਹੋ ਗਏ ਹਨ ਜਦੋਂ ਕਿ ਹਾਲੇ ਵੀ ਪੀੜਤ 43.21 ਫੀਸਦੀ ਹਨ। ਪਿਛਲੇ 24 ਘੰਟਿਆਂ ਵਿਚ ਕੁੱਲ 22,271 ਟੈਸਟਾਂ ਸਮੇਤ ਕੁੱਲ 1,420,623 ਟੈਸਟ ਕੀਤੇ ਗਏ ਹਨ।