ਪਾਕਿ ''ਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ 240,000 ਦੇ ਪਾਰ

Thursday, Jul 09, 2020 - 03:15 PM (IST)

ਪਾਕਿ ''ਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ 240,000 ਦੇ ਪਾਰ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਵੀਰਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ 3,359 ਨਵੇਂ ਮਾਮਲੇ ਸਾਹਮਣੇ ਆਏ। ਇਹਨਾਂ ਮਾਮਲਿਆਂ ਦੇ ਨਾਲ ਪੀੜਤਾਂ ਦੀ  ਕੁੱਲ ਗਿਣਤੀ 240,000 ਦੇ ਪਾਰ ਹੋ ਗਈ। ਉੱਥੇ ਇਸ ਖਤਰਨਾਕ ਵਾਇਰਸ ਨਾਲ 61 ਹੋਰ ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 4,983 ਹੋ ਗਈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ ਦੇਸ਼ ਵਿਚ ਹੁਣ ਤੱਕ ਸਿਹਤਮੰਦ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 145,311 ਹੈ। 

ਮੰਤਰਾਲੇ ਨੇ ਦੱਸਿਆ ਕਿ 2,193 ਮਰੀਜ਼ਾਂ ਦੀ ਹਾਲਤ ਨਾਜੁਕ ਹੈ ਅਤੇ ਇਹਨਾਂ ਵਿਚੋਂ 435 ਮਰੀਜ਼ ਵੈਂਟੀਲੇਟਰ 'ਤੇ ਹਨ। ਉੱਥੇ ਪਿਛਲੇ 24 ਘੰਟਿਆਂ ਵਿਚ 61 ਹੋਰ ਲੋਕਾਂ ਦੀ ਮੌਤ ਦੇ ਬਾਅਦ ਕੁੱਲ ਮ੍ਰਿਤਕਾਂ ਦੀ ਗਿਣਤੀ 4,983 ਹੋ ਗਈ। ਕੁੱਲ ਪੀੜਤਾਂ ਵਿਚੋਂ ਸਿੰਧ ਸੂਬੇ ਵਿਚ 99,362, ਪੰਜਾਬ ਵਿਚ 84,587, ਖੈਬਰ ਪਖਤੂਨਖਵਾ ਵਿਚ 29,052, ਇਸਲਾਮਾਬਾਦ ਵਿਚ 13,731, ਬਲੋਚਿਸਤਾਨ ਵਿਚ 11,052, ਗਿਲਗਿਤ-ਬਾਲਟੀਸਤਾਨ ਵਿਚ 1,605 ਅਤੇ ਮਕਬੂਜ਼ਾ ਕਸ਼ਮੀਰ ਵਿਚ 1,459 ਲੋਕ ਪੀੜਤ ਹਨ। 

ਪੜ੍ਹੋ ਇਹ ਅਹਿਮ ਖਬਰ- ਥਾਈਲੈਂਡ `ਚ ਸਮਲੈਂਗਿਕ ਪ੍ਰੇਮ ਸਬੰਧਾਂ ਨੂੰ ਮਨਜ਼ੂਰੀ ਦੇਣ ਵਾਲਾ ਬਿਲ ਪਾਸ

ਡਾਨ ਦੀ ਖਬਰ ਦੇ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਈਦ ਉਲ ਅਜਹਾ ਅਤੇ ਮੁਹੱਰਮ ਦੇ ਦੌਰਾਨ ਮਿਆਰੀ ਉਪਰੇਟਿੰਗ ਪ੍ਰਕਿਰਿਆ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਈਦ ਅਲ ਅਜਹਾ 12 ਅਗਸਤ ਨੂੰ ਹੈ, ਉੱਥੇ ਮੁਹੱਰਮ ਦੇ ਮਹੀਨੇ ਦੀ ਸ਼ੁਰੂਆਤ 1 ਸਤੰਬਰ ਤੋਂ ਹੋਵੇਗੀ।


author

Vandana

Content Editor

Related News