ਪਾਕਿ ''ਚ ਕੋਵਿਡ-19 ਦੇ 4896 ਨਵੇਂ ਮਾਮਲੇ, ਮ੍ਰਿਤਕਾਂ ਦੀ ਗਿਣਤੀ ਹੋਈ 1838

06/05/2020 6:32:08 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ 4,896 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 89,249 ਹੋ ਗਈ ਹੈ। ਦੇਸ਼ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1838 ਹੋ ਗਈ ਹੈ। ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਪਾਕਿਸਤਾਨ ਵਿਚ ਮਈ ਦੇ ਅਖੀਰ ਵਿਚ ਈਦ ਦੀ ਛੁੱਟੀ ਦੇ ਬਾਅਦ ਇਹ ਲਗਾਤਾਰ ਇਹ ਤੀਜਾ ਦਿਨ ਹੈ ਜਦੋਂ ਰਿਕਾਰਡ ਗਿਣਤੀ ਵਿਚ ਕੋਰੋਨਾ ਪੀੜਤਾਂ ਦੇ ਮਾਮਲੇ ਸਾਹਮਣੇ ਆਏ ਹਨ। ਈਦ ਦੇ ਮੌਕੇ 'ਤੇ ਤਾਲਾਬੰਦੀ ਵਿਚ ਛੋਟ ਦਿੱਤੀ ਗਈ ਸੀ। ਸਭ ਤੋਂ ਵੱਧ ਪ੍ਰਭਾਵਿਤ ਸਿੰਧ ਸੂਬੇ ਵਿਚ ਹਨ ਜਿੱਥੇ 33,536 ਲੋਕ ਪੀੜਤ ਹਨ। ਇਸ ਦੇ ਬਾਅਦ ਪੰਜਾਬ,ਖੈਬਰ ਪਖਤੂਨਖਵਾ, ਬਲੋਚਿਸਤਾਨ, ਇਸਲਾਮਾਬਾਦ, ਗਿਲਗਿਤ-ਬਾਲਟੀਸਤਾਨ ਅਤੇ ਮਕਬੂਜ਼ਾ ਕਸ਼ਮੀਰ ਦਾ ਨੰਬਰ ਆਉਂਦਾ ਹੈ ਜਿੱਥੇ ਕੋਰੋਨਾਵਾਇਰਸ ਦੇ ਕ੍ਰਮਵਾਰ, 33144,11890, 5582, 3946, 852 ਅਤੇ 299 ਮਾਮਲੇ ਹਨ।

ਪੜ੍ਹੋ ਇਹ ਅਹਿਮ ਖਬਰ-ਚੀਨ ਥਿਯਾਨਮੇਨ ਚੌਂਕ ਕਤਲੇਆਮ ਦੇ ਪੀੜਤਾਂ ਨੂੰ ਕਰੇ ਸਨਮਾਨਿਤ : ਵ੍ਹਾਈਟ ਹਾਊਸ

ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟੇ ਦੌਰਾਨ 22812 ਲੋਕਾਂ ਦੀ ਜਾਂਚ ਕੀਤੀ ਗਈ ਹੈ ਜੋ ਇਕ ਰਿਕਾਰਡ ਹੈ। ਦੇਸ਼ ਵਿਚ ਹੁਣ ਤੱਕ 6038323 ਲੋਕਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਜੌਨਸ ਹਾਪਕਿਨਜ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੁਹਾਨ ਵਿਚ ਪਹਿਲੀ ਵਾਰ ਸਾਹਮਣੇ ਆਏ ਵਾਇਰਸ ਦੇ ਇਨਫੈਕਸ਼ਨ ਕਾਰਨ ਪੂਰੇ ਵਿਸ਼ਵ ਵਿਚ 3,93,249 ਲੋਕਾਂ ਦੀ ਮੌਤਾਂ ਹੋ ਚੁੱਕੀ ਹੈ ਜਦਕਿ 66 ਲੱਖ ਤੋਂ ਵਧੇਰੇ ਲੋਕ ਬੀਮਾਰ ਹੋਏ ਹਨ।


Vandana

Content Editor

Related News