ਨਵਾਜ਼ ਦਾ ਨਿੱਜੀ ਡਾਕਟਰ ਲੰਡਨ ''ਚ ਲੁੱਟ-ਖੋਹ ਦੀ ਘਟਨਾ ਦਾ ਸ਼ਿਕਾਰ

Wednesday, Mar 11, 2020 - 09:49 AM (IST)

ਨਵਾਜ਼ ਦਾ ਨਿੱਜੀ ਡਾਕਟਰ ਲੰਡਨ ''ਚ ਲੁੱਟ-ਖੋਹ ਦੀ ਘਟਨਾ ਦਾ ਸ਼ਿਕਾਰ

ਲੰਡਨ (ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਜੋ ਇਲਾਜ ਲਈ ਲੰਡਨ ਵਿਚ ਹਨ ਉਹਨਾਂ ਦੇ ਨਿੱਜੀ ਡਾਕਟਰ ਲੁੱਟ-ਖੋਹ ਦੀ ਘਟਨਾ ਦਾ ਸ਼ਿਕਾਰ ਹੋ ਗਏ ਹਨ। ਇਸ ਘਟਨਾ ਵਿਚ ਉਹ ਜ਼ਖਮੀ ਹੋ ਗਏ ਹਨ। ਇਸ ਘਟਨਾ ਨੂੰ ਲੰਡਨ ਦੀ ਇਕ ਸੜਕ 'ਤੇ 2 ਵਿਅਕਤੀਆਂ ਨੇ ਅੰਜਾਮ ਦਿੱਤਾ। 

PunjabKesari

ਸਕਾਟਲੈਂਡ ਯਾਰਡ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੋਮਵਾਰ ਰਾਤ 2 ਸ਼ੱਕੀ ਵਿਅਕਤੀਆਂ ਨੇ ਡਾਕਟਰ ਅਦਨਾਨ ਖਾਨ 'ਤੇ ਹਮਲਾ ਕੀਤਾ ਅਤੇ ਉਹਨਾਂ ਦੀ ਘੜੀ ਲੁੱਟ ਲਈ। ਮੈਟਰੋਪਾਲਟੀਨ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਭਾਵੇਂਕਿ ਪੀ.ਐੱਮ.ਐੱਲ.-ਐੱਨ. ਨੇ ਦੋਸ਼ ਲਗਾਇਆ ਹੈਕਿ ਇਹ ਘਟਨਾ ਰਾਜਨੀਤੀ ਤੋਂ ਪ੍ਰੇਰਿਤ ਹੈ।


author

Vandana

Content Editor

Related News