ਐੱਨ.ਏ.ਬੀ. ਦੀ ਟੀਮ ਸ਼ਰੀਫ ਦਾ ਬਿਆਨ ਜੇਲ ''ਚ ਕਰੇਗੀ ਰਿਕਾਰਡ

Monday, May 27, 2019 - 03:35 PM (IST)

ਐੱਨ.ਏ.ਬੀ. ਦੀ ਟੀਮ ਸ਼ਰੀਫ ਦਾ ਬਿਆਨ ਜੇਲ ''ਚ ਕਰੇਗੀ ਰਿਕਾਰਡ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਸੀਨੀਅਰ ਭ੍ਰਿਸ਼ਟਾਚਾਰ ਰੋਕਥਾਮ ਸੰਸਥਾ ਦੀ ਇਕ ਟੀਮ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੋਂ ਕੋਟ ਲਖਪਤ ਜੇਲ ਵਿਚ ਸੋਮਵਾਰ ਨੂੰ ਪੁੱÎਛਗਿੱਛ ਕਰੇਗੀ। ਇਸ ਦੌਰਾਨ ਜਰਮਨੀ ਤੋਂ 30 ਬੁਲੇਟਪਰੂਫ ਸਰਕਾਰੀ ਗੱਡੀਆਂ ਦੀ ਗੈਰ ਕਾਨੂੰਨੀ ਤਰੀਕੇ ਨਾਲ ਖਰੀਦ ਅਤੇ ਉਨ੍ਹਾਂ ਦੀ ਵਰਤੋਂ ਸਬੰਧੀ ਸ਼ਰੀਫ ਤੋਂ ਪੁੱਛਗਿੱਛ ਹੋਵੇਗੀ। ਜਾਣਕਾਰੀ ਮੁਤਾਬਕ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਦੀ ਚਾਰ ਮੈਂਬਰੀ ਟੀਮ ਕੋਟ ਲਖਪਤ ਜੇਲ ਪਹੁੰਚ ਗਈ ਹੈ ਜਿੱਥੇ ਉਹ 69 ਸਾਲਾ ਸ਼ਰੀਫ ਤੋਂ ਪੁੱਛਗਿੱਛ ਕਰੇਗੀ। ਸ਼ਰੀਫ ਅਲ ਅਜ਼ੀਜ਼ੀਆ ਮਿੱਲ ਭ੍ਰਿਸ਼ਟਾਚਾਰ ਮਾਮਲੇ ਵਿਚ 7 ਸਾਲ ਦੀ ਸਜ਼ਾ ਕੱਟ ਰਹੇ ਹਨ। 

ਟੀਮ ਜਰਮਨੀ ਤੋਂ 34 ਬੁਲਟੇਪਰੂਫ ਗੱਡੀਆਂ ਬਿਨਾਂ ਕਸਟਮ ਫੀਸ ਦੇ ਭੁਗਤਾਨ ਦੇ ਕਥਿਤ ਤੌਰ 'ਤੇ ਦਰਾਮਦ ਕਰਨ ਦੇ ਮਾਮਲੇ ਵਿਚ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਦੇ ਬਿਆਨ ਨੂੰ ਰਿਕਾਰਡ ਕਰੇਗੀ। ਜਿਓ ਨਿਊਜ਼ ਨੇ ਖਬਰ ਦਿੱਤੀ ਹੈ ਕਿ ਭ੍ਰਿਸ਼ਟਾਚਾਰ ਰੋਕਥਾਮ ਸੰਸਥਾ ਨੇ ਦੱਸਿਆ ਕਿ ਇਨ੍ਹਾਂ ਕਾਰਾਂ ਦੀ ਖਰੀਦ 19ਵੇਂ ਸਾਰਕ ਸੰਮੇਲਨ 2016 ਵਿਚ ਆਉਣ ਵਾਲੇ ਮਹਿਮਾਨਾਂ ਲਈ ਕਸਟਮ ਫੀਸ ਦਾ ਭੁਗਤਾਨ ਕੀਤੇ ਬਿਨਾਂ ਕੀਤੀ ਗਈ। ਐੱਨ.ਏ.ਬੀ. ਮੁਤਾਬਕ ਸ਼ਰੀਫ ਨੇ ਇਨ੍ਹਾਂ 34 ਕਾਰਾਂ ਵਿਚੋਂ 20 ਨੂੰ ਆਪਣੇ ਕਾਫਿਲੇ ਵਿਚ ਸ਼ਾਮਲ ਕਰ ਲਿਆ। ਇਨ੍ਹਾਂ ਕਾਰਾਂ ਦੀ ਨਿੱਜੀ ਵਰਤੋਂ ਨਵਾਜ਼ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਨੇ ਵੀ ਕੀਤੀ।


author

Vandana

Content Editor

Related News